ਮਠਿਆਈ ਦੀ ਦੁਕਾਨ ਵਿਚ ਲੱਗੀ ਅੱਗ, ਮਾਲਕ ਤੇ ਨੌਕਰੀ ਜ਼ਿਉਂਦੇ ਸੜੇ, ਹੋਈ ਦਰਦਨਾਕ ਮੌਤ

ਮਠਿਆਈ ਦੀ ਦੁਕਾਨ ਵਿਚ ਲੱਗੀ ਅੱਗ, ਮਾਲਕ ਤੇ ਨੌਕਰੀ ਜ਼ਿਉਂਦੇ ਸੜੇ, ਹੋਈ ਦਰਦਨਾਕ ਮੌਤ


ਵੀਓਪੀ ਬਿਊਰੋ, ਭਰਤਗੜ੍ਹ : ਅੱਜ ਤੜਕੇ ਇਕ ਮਠਿਆਈ ਦੀ ਦੁਕਾਨ ‘ਤੇ ਅੱਗ ਲੱਗ ਗਈ। ਇਹ ਘਟਨਾ ਭਰਤਗੜ੍ਹ ‘ਚ ਵਾਪਰੀ। ਦਰਦਨਾਕ ਹਾਦਸੇ ‘ਚ ਇਕ ਮਠਿਆਈ ਵੇਚਣ ਵਾਲੇ ਅਤੇ ਉਸ ਦੇ ਨੌਕਰ ਦੀ ਮੌਤ ਹੋ ਗਈ। ਜਦਕਿ ਮੰਡੀ ਦਾ ਚੌਕੀਦਾਰ ਅੱਗ ਦੀ ਲਪੇਟ ‘ਚ ਆ ਕੇ ਬੁਰੀ ਤਰ੍ਹਾਂ ਸੜ ਗਿਆ। ਇਹ ਘਟਨਾ ਭਰਤਗੜ੍ਹ ਬੱਸ ਸਟੈਂਡ ਸਥਿਤ ਕਮਲ ਸਵੀਟ ਸ਼ਾਪ ਵਿਖੇ ਵਾਪਰੀ। ਅੱਜ ਸਵੇਰੇ ਚੌਕੀਦਾਰ ਰੋਸ਼ਨ ਲਾਲ ਨੇ ਕਮਲ ਸਵੀਟ ਸ਼ਾਪ ਸਮੇਤ ਮੋਬਾਈਲ ਦੀ ਦੁਕਾਨ ਦੇ ਮਾਲਕ ਨੂੰ ਫੋਨ ਕਰ ਕੇ ਕਮਲ ਸਵੀਟ ਸ਼ਾਪ ਵਿਚ ਅੱਗ ਲੱਗਣ ਦੀ ਸੂਚਨਾ ਦਿੱਤੀ।

ਮੋਬਾਈਲ ਦੀ ਦੁਕਾਨ ਕਰਦੇ ਹੋਏ ਮਨਜੀਤ ਸਿੰਘ ਨੇ ਤੁਰੰਤ ਮਠਿਆਈ ਦੀ ਦੁਕਾਨ ਦੇ ਮਾਲਕ ਜਤਿਨ ਗੌਤਮ ਉਰਫ਼ ਬੰਟੀ ਨੂੰ ਫੋਨ ਕਰ ਕੇ ਅੱਗ ਲੱਗਣ ਦੀ ਸੂਚਨਾ ਪੁਲਿਸ ਨੂੰ ਦਿੱਤੀ। ਬੰਟੀ ਆਪਣੇ ਨੌਕਰ ਸੱਜਣ ਸਿੰਘ ਨਾਲ ਮੌਕੇ ‘ਤੇ ਪਹੁੰਚ ਗਿਆ ਤੇ ਜਿਵੇਂ ਹੀ ਉਸ ਨੇ ਦੁਕਾਨ ਦਾ ਸ਼ਟਰ ਉੱਚਾ ਕੀਤਾ ਤਾਂ ਅੰਦਰੋਂ ਅੱਗ ਦੀਆਂ ਲਪਟਾਂ ਨਿਕਲਣ ਤੇ ਗੈਸ ਸਿਲੰਡਰ ਦਾ ਜ਼ਬਰਦਸਤ ਧਮਾਕਾ ਹੋ ਗਿਆ | ਅੱਗ ਦੀ ਲਪੇਟ ਵਿੱਚ ਆਏ ਜਤਿਨ ਗੌਤਮ, ਸੱਜਣ ਸਿੰਘ ਅਤੇ ਚੌਕੀਦਾਰ ਰੋਸ਼ਨ ਲਾਲ ਅੱਗ ਦੀ ਲਪਟ ਵਿੱਚ ਬੁਰੀ ਤਰ੍ਹਾਂ ਸੜ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਤਿਨ ਗੌਤਮ ਦੇ ਪਰਖੱਚੇ ਉੱਡ ਗਏ। ਬਾਅਦ ‘ਚ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਅਤੇ ਦੁਕਾਨ ‘ਚ ਲੱਗੀ ਅੱਗ ‘ਤੇ ਕਾਬੂ ਪਾਇਆ ਗਿਆ। ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!