Sad News… ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟੀ, 60 ਲੋਕਾਂ ਦੀ ਹੋ ਗਈ ਮੌਤ

Sad News… ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟੀ, 60 ਲੋਕਾਂ ਦੀ ਹੋ ਗਈ ਮੌਤ

ਅਫਰੀਕਾ (ਵੀਓਪੀ ਬਿਊਰੋ) ਅਫਰੀਕੀ ਦੇਸ਼ ਕੇਪ ਵਰਡੇ ‘ਚ ਇਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਯਾਤਰੀਆਂ ਨਾਲ ਭਰੀ ਕਿਸ਼ਤੀ ਸਮੁੰਦਰ ਵਿੱਚ ਪਲਟ ਗਈ। ਇਸ ਹਾਦਸੇ ‘ਚ ਘੱਟੋ-ਘੱਟ 60 ਲੋਕਾਂ ਦੀ ਮੌਤ ਦਾ ਖਦਸ਼ਾ ਹੈ ਅਤੇ 38 ਹੋਰਾਂ ਨੂੰ ਬਚਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ਵਿੱਚ 100 ਤੋਂ ਵੱਧ ਲੋਕ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਜੁਲਾਈ ਵਿੱਚ ਸੇਨੇਗਲ ਤੋਂ ਕੇਪ ਵਰਡੇ ਦੇ ਕੋਲ ਇੱਕ ਪ੍ਰਵਾਸੀ ਕਿਸ਼ਤੀ ਦੇ ਪਲਟਣ ਨਾਲ 60 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

ਪੱਛਮੀ ਅਫ਼ਰੀਕੀ ਤੱਟ ਤੋਂ ਲਗਭਗ 620 ਕਿਲੋਮੀਟਰ (385 ਮੀਲ) ਦੂਰ ਇੱਕ ਟਾਪੂ ਦੇਸ਼ ਕੇਪ ਵਰਡੇ ਵਿੱਚ ਮੀਡੀਆ ਰਿਪੋਰਟਾਂ ਅਨੁਸਾਰ ਮੱਛੀ ਫੜਨ ਵਾਲੀ ਕਿਸ਼ਤੀ ਇੱਕ ਮਹੀਨਾ ਪਹਿਲਾਂ ਸੇਨੇਗਲ ਤੋਂ ਰਵਾਨਾ ਹੋਈ ਸੀ। ਰਿਪੋਰਟ ਮੁਤਾਬਕ ਸੇਨੇਗਲ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਕਿਸ਼ਤੀ ‘ਚੋਂ ਗਿਨੀ-ਬਿਸਾਉ ਦੇ ਨਾਗਰਿਕ ਸਮੇਤ 38 ਲੋਕਾਂ ਨੂੰ ਬਚਾਇਆ ਗਿਆ ਹੈ। ਕੋਸਟ ਗਾਰਡ ਨੇ ਕਿਹਾ ਕਿ ਬਚੇ ਅਤੇ ਮਰਨ ਵਾਲਿਆਂ ਦੀ ਕੁੱਲ ਗਿਣਤੀ 48 ਹੈ। ਸਥਾਨਕ ਮੁਰਦਾਘਰ ਦੇ ਕਰਮਚਾਰੀ ਨੇ ਦੱਸਿਆ ਕਿ ਉਸ ਨੂੰ ਸੱਤ ਲਾਸ਼ਾਂ ਮਿਲੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ 2022 ਵਿੱਚ ਕੈਨਰੀ ਟਾਪੂ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ 559 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ, ਕੈਨਰੀ ਟਾਪੂ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ 126 ਲੋਕ ਮਾਰੇ ਗਏ ਜਾਂ ਲਾਪਤਾ ਹੋ ਗਏ।

error: Content is protected !!