ਪੰਜਾਬ ‘ਚ ਵੱਧਦੇ ਹੜਾਂ ਦੇ ਖਤਰੇ ਨੂੰ ਦੇਖਦਿਆਂ ਭਾਖੜਾ ਡੈਮ ਪ੍ਰਸ਼ਾਸਨ ਨੇ ਜਾਰੀ ਕੀਤੀ ਪਾਣੀ ਛੱਡਣ ਦੀ ਅਪਡੇਟ

ਪੰਜਾਬ ‘ਚ ਵੱਧਦੇ ਹੜਾਂ ਦੇ ਖਤਰੇ ਨੂੰ ਦੇਖਦਿਆਂ ਭਾਖੜਾ ਡੈਮ ਪ੍ਰਸ਼ਾਸਨ ਨੇ ਜਾਰੀ ਕੀਤੀ ਪਾਣੀ ਛੱਡਣ ਦੀ ਅਪਡੇਟ


ਨੰਗਲ (ਵੀਓਪੀ ਬਿਊਰੋ) ਪੰਜਾਬ ਵਿੱਚ ਡੈਮਾਂ ਤੋਂ ਛੱਡਿਆ ਪਾਣੀ ਕਾਫੀ ਤਬਾਹੀ ਮਚਾ ਰਿਹਾ ਹੈ। ਭਾਖੜਾ ਡੈਮ ਤੇ ਪੌਂਗ ਡੈਮ ਤੋਂ ਛੱਡੇ ਪਾਣੀ ਕਾਰਨ ਪੰਜਾਬ ਦੇ ਸੈਂਕੜੇ ਪਿੰਡ ਪਾਣੀ ਦੀ ਮਾਰ ਹੇਠ ਹਨ। ਇਸ ਦੇ ਨਾਲ ਹੀ ਲੋਕਾਂ ਦੇ ਮਨ ਵਿੱਚ ਡਰ ਹੈ ਕਿ ਹੁਣ ਹੋਰ ਪਾਣੀ ਡੈਮਾਂ ਤੋਂ ਛੱਡਿਆ ਜਾਵੇਗਾ ਜਾ ਨਹੀਂ ਤਾਂ ਇਸ ਬਾਰੇ ਹੀ ਅਸੀ ਅਪਡੇਟ ਲੈ ਕੇ ਆਏ ਹਾਂ।

ਭਾਖੜਾ ਡੈਮ ਦੇ ਅੱਜ ਪਾਣੀ ਦਾ ਪੱਧਰ 1674.59 ਫੁੱਟ ਤੱਕ ਪਹੁੰਚ ਗਿਆ ਹੈ।ਭਾਖੜਾ ਡੈਮ ਦੇ ਫਲੈਟ ਗੇਟ 4 ਫੁੱਟ ਤੱਕ ਖੁੱਲ੍ਹੇ ਹਨ।ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 50140 ਕਿਊਸਿਕ ਰਿਕਾਰਡ ਕੀਤੀ ਗਈ, ਜਦੋਂ ਕਿ ਭਾਖੜਾ ਡੈਮ ਤੋਂ ਸਿਰਫ 61611 ਕਿਊਸਿਕ ਪਾਣੀ ਛੱਡਿਆ ਗਿਆ।


ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਵਿੱਚ 12350 ਕਿਊਸਿਕ, ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 10150 ਕਿਊਸਿਕ ਅਤੇ ਸਤਲੁਜ ਦਰਿਆ ਵਿੱਚ 35900 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਭਾਖੜਾ ਡੈਮ 1680 ਦੇ ਖਤਰੇ ਦੇ ਨਿਸ਼ਾਨ ਤੋਂ ਅਜੇ ਵੀ 6 ਫੁੱਟ ਘੱਟ ਹੈ।

error: Content is protected !!