ਮੁੱਖ ਮੰਤਰੀ ਮਾਨ ਸਮੇਤ ਕੈਬਨਿਟ ਮੰਤਰੀਆਂ ਦੇ ਫੰਡ ਵਿਚ ਕੀਤੀ ਕਟੌਤੀ, ਜਾਣੋ ਕੈਬਨਿਟ ਮੀਟਿੰਗ ਵਿਚ ਹੋਰ ਕਿਹੜੇ ਫੈਸਲੇ ਲਏ ਗਏ

ਮੁੱਖ ਮੰਤਰੀ ਮਾਨ ਸਮੇਤ ਕੈਬਨਿਟ ਮੰਤਰੀਆਂ ਦੇ ਫੰਡ ਵਿਚ ਕੀਤੀ ਕਟੌਤੀ, ਜਾਣੋ ਕੈਬਨਿਟ ਮੀਟਿੰਗ ਵਿਚ ਹੋਰ ਕਿਹੜੇ ਫੈਸਲੇ ਲਏ ਗਏ

ਵੀਓਪੀ ਬਿਊਰੋ, ਚੰਡੀਗੜ੍ਹ : ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੈਬਨਿਟ ਬੈਠਕ ਹੋਈ। ਬੈਠਕ ਵਿਚ ਕਈ ਅਹਿਮ ਫ਼ੈਸਲੇ ਲਏ ਗਏ। ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਪ੍ਰੈੱਸ ਨੂੰ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਕੈਬਨਿਟ ਵੱਲੋਂ ਮੰਤਰੀਆਂ ਦੀ ਅਖ਼ਤਿਆਰੀ ਗ੍ਰਾਂਟ ਡੇਢ ਤੋਂ ਘਟਾ ਕੇ ਇਕ ਕਰੋੜ ਰੁਪਏ ਕੀਤੀ। ਇਸੇ ਤਰ੍ਹਾਂ ਸੀਐੱਮ ਦੀ ਅਖ਼ਤਿਆਰੀ ਗ੍ਰਾਂਟ 50 ਤੋਂ ਘਟਾ ਕੇ 37 ਕਰੋੜ ਰੁਪਏ ਕਰਨ ਦਾ ਫੈਸਲਾ ਲਿਆ ਗਿਆ। ਸਿਹਤ ਵਿਭਾਗ ‘ਚ 484 ਆਸਾਮੀਆਂ ਭਰੀਆਂ ਜਾਣਗੀਆਂ।

ਗੌਰਤਲਬ ਹੈ ਕਿ ਜਦੋਂ ਪੰਜਾਬ ਵਿਚ ‘ਆਪ’ ਦੀ ਸਰਕਾਰ ਆਈ ਸੀ ਤਾਂ ਕੈਬਨਿਟ ਮੰਤਰੀਆਂ ਨੂੰ ਤਿੰਨ ਕਰੋੜ ਰੁਪਏ ਦੀ ਸਾਲਾਨਾ ਗ੍ਰਾਂਟ ਮਿਲਦੀ ਸੀ। ਪਰ ਸਰਕਾਰ ਨੇ ਇਸ ਨੂੰ ਘਟਾ ਕੇ 1.5 ਕਰੋੜ ਕਰ ​​ਦਿੱਤਾ ਤੇ ਹੁਣ ਦੂਜੀ ਵਾਰ ਗ੍ਰਾਂਟ ‘ਚ ਕਟੌਤੀ ਕੀਤੀ ਗਈ ਹੈ। ਕੈਬਨਿਟ ਮੀਟਿੰਗ ਵਿਚ ਹੋਰ ਵੀ ਫੈਸਲੇ ਲਏ ਗਏ। ਚੀਮਾ ਨੇ ਦੱਸਿਆ ਕਿ ਕੈਬਨਿਟ ਵੱਲੋਂ 12ਵੀਂ ਤਕ ਦੇ ਸਕੂਲਾਂ ‘ਚ ਵਿਜ਼ਟਿੰਗ ਫੈਕਲਟੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਚਾਰ ਕੈਦੀਆਂ ਦੀ ਅਗਾਊਂ ਰਿਹਾਈ ਦੀ ਅਰਜ਼ੀ ਮਨਜ਼ੂਰ ਕੀਤੀ ਗਈ ਹੈ। ਪ੍ਰਸ਼ਾਸਨਿਕ ਸੁਧਾਰ ਵਿਭਾਗ ‘ਚ 20 ਆਸਾਮੀਆਂ ਭਰੀਆਂ ਜਾਣਗੀਆਂ।

error: Content is protected !!