8 ਸੂਬਿਆਂ, 3 ਯੂਟੀ ‘ਚ ਲਾਏ 155 ਕੈਂਪ, 13512 ਯੂਨਿਟ ਖੂਨ ਦਾਨ ਕਰ ਕੇ ਦਿੱਤੀ ਲਾਲਾ ਜੀ ਨੂੰ ਸ਼ਰਧਾਂਜਲੀ

8 ਸੂਬਿਆਂ, 3 ਯੂਟੀ ‘ਚ ਲਾਏ 155 ਕੈਂਪ, 13512 ਯੂਨਿਟ ਖੂਨ ਦਾਨ ਕਰ ਕੇ ਦਿੱਤੀ ਲਾਲਾ ਜੀ ਨੂੰ ਸ਼ਰਧਾਂਜਲੀ

ਵੀਓਪੀ ਬਿਊਰੋ, ਜਲੰਧਰ-ਪੰਜਾਬ ਕੇਸਰੀ ਸਮੂਹ ਦੇ ਸੰਸਥਾਪਕ ਅਤੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 42ਵੀਂ ਬਰਸੀ ‘ਤੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਬਿਹਾਰ ਤੇ ਮੱਧ ਪ੍ਰਦੇਸ਼ ਤੋਂ ਇਲਾਵਾ 3 ਯੂਨੀਅਨ ਟੈਰੇਟਰੀਜ਼ ਜੰਮੂ-ਕਸ਼ਮੀਰ, ਚੰਡੀਗੜ੍ਹ, ਦਿੱਲੀ ਐੱਨ. ਸੀ. ਆਰ. ‘ਚ ਲਾਏ ਗਏ ਲਗਭਗ 155 ਖੂਨਦਾਨ ਕੈਂਪਾਂ ਦੌਰਾਨ ਦਾਨੀਆਂ ਨੇ ਪਿਛਲੇ ਸਾਰੇ ਰਿਕਾਰਡ ਤੋੜਦਿਆਂ 13,512 ਯੂਨਿਟ ਖੂਨ ਦਾਨ ਕਰ ਕੇ ਲਾਲਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਹ ਖੂਨਦਾਨ ਕੈਂਪ ਪੰਜਾਬ ਕੇਸਰੀ ਪੱਤਰ ਸਮੂਹ ਦੇ ਪਾਠਕਾਂ ਅਤੇ ਜੱਗ ਬਾਣੀ ਵੈੱਬ ਟੀਵੀ ਦੇ ਦਰਸ਼ਕਾਂ ਦੇ ਸਹਿਯੋਗ ਨਾਲ ਲਾਏ ਗਏ।

ਇਹ ਜਾਣਕਾਰੀ ਦਿੰਦਿਆਂ Punjab Kesari Jalandhar ਦੇ Director Abhijay Chopra  ਨੇ ਕਿਹਾ ਕਿ ਲਾਲਾ ਜੀ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਪੰਜਾਬ ਕੇਸਰੀ ਸਮੂਹ ਨੇ ਇਹ ਮੁਹਿੰਮ 2017 ‘ਚ ਸ਼ੁਰੂ ਕੀਤੀ ਸੀ ਅਤੇ 2017 ‘ਚ ਲਾਏ ਗਏ ਪਹਿਲੇ ਕੈਂਪ ‘ਚ 2574 ਯੂਨਿਟ ਖੂਨ ਇਕੱਠਾ ਕੀਤਾ ਗਿਆ ਸੀ, ਜਦੋਂਕਿ 2018 ‘ਚ 4620 ਯੂਨਿਟ, 2019 ‘ਚ 6066 ਯੂਨਿਟ ਅਤੇ 2022 ‘ਚ 5349 ਯੂਨਿਟ ਖੂਨ ਇਕੱਠਾ ਕੀਤਾ ਗਿਆ।2020 ਤੇ 2021 ‘ਚ ਕੋਰੋਨਾ ਮਹਾਮਾਰੀ ਕਾਰਨ ਬਲੱਡ ਡੋਨੇਸ਼ਨ ਕੈਂਪ ਨਹੀਂ ਲਾਏ ਜਾ ਸਕੇ ਸਨ।


ਉਨ੍ਹਾਂ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਆਪਣਾ ਬਲਿਦਾਨ ਦਿੱਤਾ ਸੀ ਅਤੇ ਉਨ੍ਹਾਂ ਦਾ ਖੂਨ ਦੇਸ਼ ਲਈ ਕੰਮ ਆਇਆ ਸੀ । ਇਹ ਖੂਨਦਾਨ ਕੈਂਪ ਉਨ੍ਹਾਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਵਾਲੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਕਰਨ ਦੀ ਭਾਵਨਾ ਨਾਲ ਲਾਏ ਜਾਂਦੇ ਹਨ ਤੇ ਮੈਂ ਆਪਣੇ ਪਾਠਕਾਂ ਅਤੇ ਦਰਸ਼ਕਾਂ ਨੂੰ ਇਨ੍ਹਾਂ ਕੈਂਪਾਂ ਵਿੱਚ ਯੋਗਦਾਨ ਪਾਉਣ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

error: Content is protected !!