ਸ਼ਹੀਦ ਮਨਪ੍ਰੀਤ ਸਿੰਘ ਦਾ ਜੱਦੀ ਪਿੰਡ ਭਦੌਜੀਆਂ ਵਿਖੇ ਫੌਜੀ ਸਨਮਾਨ ਦੇ ਨਾਲ ਕੀਤਾ ਅੰਤਿਮ ਸੰਸਕਾਰ

ਸ਼ਹੀਦ ਮਨਪ੍ਰੀਤ ਸਿੰਘ ਦਾ ਜੱਦੀ ਪਿੰਡ ਭਦੌਜੀਆਂ ਵਿਖੇ ਫੌਜੀ ਸਨਮਾਨ ਦੇ ਨਾਲ ਕੀਤਾ ਅੰਤਿਮ ਸੰਸਕਾਰ

ਮੁਹਾਲੀ (ਵੀਓਪੀ ਬਿਊਰੋ) ਅਨੰਤਨਾਗ ‘ਚ ਸ਼ਹੀਦ ਹੋਏ ਕਰਨਲ ਮਨਪ੍ਰੀਤ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਭਦੌਜੀਆਂ ‘ਚ ਪੂਰੇ ਫੌਜੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਹਜ਼ਾਰਾਂ ਲੋਕ ਸ਼ਹੀਦ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਪਹੁੰਚੇ। ਸ਼ਹੀਦ ਦੇ ਭਰਾ ਸੰਦੀਪ ਸਿੰਘ ਨੇ ਸ਼ਹੀਦ ਦੇ ਪੁੱਤਰ ਕਬੀਰ ਨਾਲ ਮਿਲ ਕੇ ਅੰਤਿਮ ਸੰਸਕਾਰ ਕੀਤਾ। ਇਸ ਤੋਂ ਪਹਿਲਾਂ ਸ਼ਹੀਦ ਦੇ ਪੁੱਤਰ ਨੇ ਜੈ ਹਿੰਦ ਦੇ ਨਾਅਰੇ ਲਾਏ।

 

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨੂੰ ਦਿਲਾਸਾ ਦਿੱਤਾ। ਪੰਜਾਬ ਦੇ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਅਤੇ ਮੰਤਰੀ ਅਨਮੋਲ ਗਗਨ ਮਾਨ ਵੀ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ। ਕਰਨਲ ਮਨਪ੍ਰੀਤ ਦੇ ਮਾਸੂਮ ਪੁੱਤਰ ਨੇ ਫੌਜੀ ਪਹਿਰਾਵੇ ਪਾ ਕੇ ਆਪਣੇ ਪਿਤਾ ਨੂੰ ਕੀਤਾ ਸਲਾਮੀ। ਇਸ ਦੌਰਾਨ ਐਸਪੀ ਡਾਕਟਰ ਸੰਦੀਪ ਗਰਗ ਅਤੇ ਡੀਸੀ ਆਸ਼ਿਕਾ ਜੈਨ ਸਮੇਤ ਉੱਚ ਅਧਿਕਾਰੀ ਮੌਜੂਦ ਸਨ।

error: Content is protected !!