ਜੇਲ੍ਹ ਵਿਚ ਬੰਦ ਮੁਲਜ਼ਮ ਨੂੰ ਮਿਲ ਗਈ ਸਰਕਾਰੀ ਨੌਕਰੀ, ਜੁਆਇਨ ਕਰਨ ਲਈ ਦਾਇਰ ਕੀਤੀ ਜ਼ਮਾਨਤ ਅਰਜ਼ੀ ਅਦਾਲਤ ਨੇ ਕੀਤੀ ਰੱਦ

ਜੇਲ੍ਹ ਵਿਚ ਬੰਦ ਮੁਲਜ਼ਮ ਨੂੰ ਮਿਲ ਗਈ ਸਰਕਾਰੀ ਨੌਕਰੀ, ਜੁਆਇਨ ਕਰਨ ਲਈ ਦਾਇਰ ਕੀਤੀ ਜ਼ਮਾਨਤ ਅਰਜ਼ੀ ਅਦਾਲਤ ਨੇ ਕੀਤੀ ਰੱਦ

ਵੀਓਪੀ ਬਿਊਰੋ, ਚੰਡੀਗੜ੍ਹ : ਜੇਲ੍ਹ ਵਿਚ ਬੰਦ ਇਕ ਵਿਅਕਤੀ ਨੂੰ ਡਾਕ ਵਿਭਾਗ ਵਿੱਚ ਸਰਕਾਰੀ ਨੌਕਰੀ ਮਿਲ ਗਈ। ਜਦੋਂ ਉਸ ਨੇ ਨੌਕਰੀ ਜੁਆਇਨ ਕਰਨ ਲਈ ਅਦਾਲਤ ਤੋਂ ਜ਼ਮਾਨਤ ਦੀ ਮੰਗ ਕੀਤੀ ਤਾਂ ਜੱਜ ਨੇ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ। ਚੰਡੀਗੜ੍ਹ ਟਰਾਂਸਪੋਰਟ ਵਿਚ ਡਰਾਈਵਰਾਂ ਦੀ ਭਰਤੀ ਦੌਰਾਨ ਮੁਲਜ਼ਮ ਬਲਿੰਦਰ ਸਿੰਘ ਕਿਸੇ ਹੋਰ ਦੀ ਪ੍ਰੀਖਿਆ ਦੇਣ ਆਇਆ ਸੀ, ਜਿਸ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਪੁਲਿਸ ਨੇ ਕੈਥਲ ਤੋਂ ਗ੍ਰਿਫ਼ਤਾਰ ਕਰ ਲਿਆ।

ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕਰਦੇ ਹੋਏ ਮੁਲਜ਼ਮ ਨੇ ਦੱਸਿਆ ਕਿ ਹੁਣ ਉਸ ਨੂੰ ਡਾਕ ਵਿਭਾਗ ਵਿੱਚ ਇੰਸਪੈਕਟਰ ਦੇ ਅਹੁਦੇ ’ਤੇ ਨੌਕਰੀ ਮਿਲ ਗਈ ਹੈ। ਉਸ ਨੂੰ ਦੱਸਿਆ ਗਿਆ ਹੈ ਕਿ ਉਸ ਨੂੰ 15 ਦਿਨਾਂ ਦੇ ਅੰਦਰ ਪੋਸਟ ਮਾਸਟਰ ਜਨਰਲ, ਗੋਆ ਖੇਤਰ ਦੇ ਅਧੀਨ ਪਣਜੀ ਵਿੱਚ ਜੁਆਇਨ ਕਰਨਾ ਹੋਵੇਗਾ। ਇਸ ਲਈ ਉਸ ਨੂੰ 20 ਦਿਨਾਂ ਲਈ ਜ਼ਮਾਨਤ ਦਿੱਤੀ ਜਾਵੇ। ਇਸ ‘ਤੇ ਅਦਾਲਤ ਨੇ ਕਿਹਾ ਕਿ ਉਸ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਮੁਲਜ਼ਮ ਨੇ ਅਦਾਲਤ ਨੂੰ ਦੱਸਿਆ ਕਿ ਜੇਕਰ ਉਸ ਨੂੰ ਜ਼ਮਾਨਤ ਨਹੀਂ ਮਿਲੀ ਤਾਂ ਉਸ ਦੀ ਨੌਕਰੀ ਖਤਰੇ ਵਿੱਚ ਪੈ ਜਾਵੇਗੀ ਅਤੇ ਉਸ ਨੂੰ ਸਾਰੀ ਉਮਰ ਬੇਰੁਜ਼ਗਾਰ ਰਹਿਣਾ ਪਵੇਗਾ। ਇਸ ਉਤੇ ਅਦਾਲਤ ਨੇ ਕਿਹਾ ਕਿ ਉਸ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਪਰ ਉਹ ਪੁਲਿਸ ਹਿਰਾਸਤ ‘ਚ ਨੌਕਰੀ ‘ਤੇ ਜਾ ਸਕਦਾ ਹੈ। ਇਸ ਲਈ ਉਸ ਨੂੰ ਆਪਣਾ ਖਰਚਾ ਚੁੱਕਣਾ ਹੋਵੇਗਾ ਅਤੇ ਜੁਆਇਨ ਕਰਨ ਤੋਂ ਬਾਅਦ ਵਾਪਸ ਆਉਣਾ ਹੋਵੇਗਾ। ਮੁਲਜ਼ਮ ਨੇ ਵੀ ਇਸ ‘ਤੇ ਆਪਣੀ ਸਹਿਮਤੀ ਜਤਾਈ ਹੈ।


ਵਰਨਣਯੋਗ ਹੈ ਕਿ ਮੁਲਜ਼ਮ ਜੁਲਾਈ 2023 ਵਿੱਚ ਸੀਟੀਯੂ ਵਿੱਚ ਹੈਵੀ ਬੱਸ ਡਰਾਈਵਰ ਦੇ ਅਹੁਦੇ ਲਈ ਪ੍ਰਵੀਨ ਨਾਂ ਦੇ ਵਿਅਕਤੀ ਦੀ ਪ੍ਰੀਖਿਆ ਦੇ ਰਿਹਾ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਬਲਵਿੰਦਰ ਸਿੰਘ ਦੇ ਫਿੰਗਰ ਪ੍ਰਿੰਟ ਪ੍ਰਵੀਨ ਨਾਂ ਦੇ ਵਿਅਕਤੀ ਨਾਲ ਮੇਲ ਨਹੀਂ ਖਾਂਦੇ। ਜਿਸ ‘ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਬਲਵਿੰਦਰ ਕੈਥਲ ਦਾ ਰਹਿਣ ਵਾਲਾ ਹੈ।

error: Content is protected !!