ਖਾਲਿਸਤਾਨੀ ਅੱਤਵਾਦੀ ਪੰਨੂ ਨੇ ਹੁਣ ਕ੍ਰਿਕਟ ਵਰਲਡ ਕੱਪ ਬਾਰੇ ਦਿੱਤੀ ਧਮਕੀ, ਕਿਹਾ-ਅੱਤਵਾਦ ਵਰਲਡ ਕੱਪ ਦੀ ਹੋਵੇਗੀ ਸ਼ੁਰੂਆਤ

ਖਾਲਿਸਤਾਨੀ ਅੱਤਵਾਦੀ ਪੰਨੂ ਨੇ ਹੁਣ ਕ੍ਰਿਕਟ ਵਰਲਡ ਕੱਪ ਬਾਰੇ ਦਿੱਤੀ ਧਮਕੀ, ਕਿਹਾ- ਅੱਤਵਾਦ ਵਰਲਡ ਕੱਪ ਦੀ ਹੋਵੇਗੀ ਸ਼ੁਰੂਆਤ


ਵੀਓਪੀ ਬਿਊਰੋ, ਚੰਡੀਗੜ੍ਹ : ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਭਾਰਤ ਵਿਚ ਹੋਣ ਵਾਲੇ ਕ੍ਰਿਕਟ ਵਰਲਡ ਕੱਪ ਨੂੰ ਲੈ ਕੇ ਧਮਕੀ ਦਿੱਤੀ ਹੈ। ਇਸ ਤੋਂ ਪਹਿਲਾਂ ਉਸ ਨੇ ਕੈਨੇਡਾ ਵਿਚ ਰਹਿ ਰਹੇ ਹਿੰਦੂਆਂ ਨੂੰ ਧਮਕਾਇਆ ਸੀ।


ਕਈ ਲੋਕਾਂ ਕੋਲ ਆਈ ਰਿਕਾਰਡਿਡ ਕਾਲ ਵਿਚ ਕੈਨੇਡਾ ਵਿਚ ਬੈਠੇ ਪੰਨੂ ਨੇ ਕਿਹਾ ਹੈ ਕਿ ਪੰਜ ਅਕਤੂਬਰ ਨੂੰ ਕ੍ਰਿਕਟ ਵਰਲਡ ਕੱਪ ਨਹੀਂ, ਅੱਤਵਾਦ ਵਰਲਡ ਕੱਪ ਦੀ ਸ਼ੁਰੂਆਤ ਹੋਵੇਗੀ। ਦੱਸਣਯੋਗ ਹੈ ਕਿ ਆਗਾਮੀ ਪੰਜ ਅਕਤੂਬਰ ਨੂੰ ਗੁਜਰਾਤ ਦੇ ਅਹਿਮਦਾਬਾਦ ਸਥਿਤ ਨਰਿੰਦਰ ਮੋਦੀ ਸਟੇਡੀਅਮ ਤੋਂ ਕ੍ਰਿਕਟ ਵਰਲਡ ਕੱਪ ਦੀ ਸ਼ੁਰੂਆਤ ਹੋਣ ਜਾ ਰਹੀ ਹੈ।

ਪੰਨੂ ਯੂਕੇ ਨੰਬਰ 447418343648 ਤੋਂ ਰਿਕਾਰਡਿਡ ਫੋਨ ਕਾਲ ’ਤੇ ਧਮਕੀਆਂ ਦੇ ਰਿਹਾ ਹੈ। ਇੰਟਰਨੈਟ ਮੀਡੀਆ ਐਕਸ ’ਤੇ ਕਈ ਲੋਕਾਂ ਨੇ ਇਸ ਦਾ ਦਾਅਵਾ ਕੀਤਾ ਹੈ। ਹਿੰਦੂ ਫੋਰਮ ਕੈਨੇਡਾ (ਐੱਚਐੱਫਸੀ) ਨੇ ਪੰਨੂ ਦੀ ਹਰਕਤ ਦਾ ਸਖ਼ਤ ਵਿਰੋਧ ਕੀਤਾ ਹੈ ਤੇ ਉਸ ਦੇ ਕੈਨੇਡੀਅਨ ਖੇਤਰ ਵਿਚ ਦਾਖਲੇ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਭਾਰਤ ਵਿਚ ਉਸ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਐੱਨਆਈਏ ਨੇ ਅੰਮ੍ਰਿਤਸਰ ਤੇ ਚੰਡੀਗੜ੍ਹ ਵਿਚ ਸਥਿਤ ਉਸ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਕੇ ਨੀਲਾਮ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਧਰ, ਗੁਰਦਾਸਪੁਰ ਦੇ ਬਟਾਲਾ ਵਿਚ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਦੇ ਮਕਾਨ ਦੀ ਬਾਹਰੀ ਕੰਧ ’ਤੇ ਮੰਗਲਵਾਰ ਰਾਤ ਕਿਸੇ ਨੇ ਖਾਲਿਸਤਾਨ ਹਮਾਇਤੀ ਨਾਅਰੇ ਲਿਖ ਦਿੱਤੇ। ਵਾਲੀਆ ਨੂੰ ਪਹਿਲਾਂ ਵੀ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਕ ਵਾਰ ਤਾਂ ਉਸ ਦੇ ਘਰ ਵਿਚ ਦਾਖਲ ਹੋ ਕੇ ਸ਼ੱਕੀ ਵਿਅਕਤੀ ਨੇ ਚਾਕੂ ਨਾਲ ਹਮਲਾ ਵੀ ਕੀਤਾ ਸੀ।

error: Content is protected !!