ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਸੀਐਸਆਰ ਦੀ ਅਗਵਾਈ ਹੇਠ, ਦਿਸ਼ਾ – ਐਨ ਇੰਨੀਸ਼ਿਏਟਿਵ ਵੱਲੋਂ ਅੱਖਾਂ ਦੀ ਜਾਂਚ ਅਤੇ ਮੋਤੀਆਬਿੰਦ ਦਾ ਆਪ੍ਰੇਸ਼ਨ ਕੈਂਪ

ਜਲੰਧਰ (ਪ੍ਰਥਮ) ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੁਆਰਾ ਚਲਾਈ ਗਈ ਸੀਐਸਆਰ ਦਿਸ਼ਾ – ਐਨ ਇੰਨੀਸ਼ਿਏਟਿਵ ਦੀ ਅਗਵਾਈ ਹੇਠ ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਭਗਵਾਨ ਵਾਲਮੀਕ ਮੰਦਰ, ਪ੍ਰਤਾਪ ਪੁਰਾ, ਜਲੰਧਰ ਵਿਖੇ ਇੱਕ ਬਹੁਤ ਹੀ ਸਫਲ ਮੈਡੀਕਲ ਅੱਖਾਂ ਦਾ ਕੈਂਪ ਲਗਾਇਆਜੋ ਸਮੁਦਾਏ ਸੇਵਾ ਵਲੋਂ ਪ੍ਰਸ਼ੰਸਾ ਯੋਗ ਸੀ।ਇਸ ਆਊਟਰੀਚ ਪ੍ਰੋਗਰਾਮ ਦਾ ਉਦੇਸ਼ ਅੱਖਾਂ ਦੀ ਸਿਹਤ ਅਤੇ ਦ੍ਰਿਸ਼ਟੀ ਦੀ ਦੇਖਭਾਲ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਸਥਾਨਕ ਭਾਈਚਾਰੇ ਨੂੰ ਅੱਖਾਂ ਦੀ ਮੁਫ਼ਤ ਜਾਂਚ, ਸਲਾਹ-ਮਸ਼ਵਰੇ ਅਤੇ ਬੁਨਿਆਦੀ ਇਲਾਜ ਮੁਹੱਈਆ ਕਰਵਾਉਣਾ ਸੀ।

ਇਸ ਸਮਾਗਮ ਦਾ ਸੰਚਾਲਨ ਸ੍ਰੀ ਰਾਹੁਲ ਜੈਨ, ਡਿਪਟੀ ਡਾਇਰੈਕਟਰ, ਸਕੂਲਾਂ ਅਤੇ ਕਾਲਜਾਂ, ਡਾ: ਧੀਰਜ ਬਨਾਤੀ (ਡਿਪਟੀ ਡਾਇਰੈਕਟਰ ਐਫੀਲੀਏਸ਼ਨ ਪਲੇਨਿੰਗ ਐਂਡ ਇੰਪਲੀਮੇਨਟੇਸ਼ਨ, ਸ੍ਰੀ ਗਗਨਦੀਪ ਹੰਸਪਲ (ਐਚਓਡੀ ਹੋਟਲ ਮੈਨੇਜਮੈਂਟ) ਅਤੇ ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼,ਲੋਹਾਰਾਂ ਦੇ ਮੈਡੀਕਲ ਲੈਬ ਸਾਇੰਸ ਵਿਭਾਗ ਦੁਆਰਾ ਕੀਤਾ ਗਿਆ ਸੀ। ਡਾ. ਰੋਹਨ ਬੌਰੀ (ਆਈ ਸਪੈਸ਼ਲਿਸਟ ਐਂਡ ਸਰਜਨ ਆਫ ਇੰਨੋਸੈਂਟ ਹਾਰਟਸ ਸੈਂਟਰ , ਸ਼ਹੀਦ ਊਧਮ ਸਿੰਘ ਨਗਰ, ਜਲੰਧਰ)  ਅਤੇ ਉਨ੍ਹਾਂ ਦੀ ਟੀਮ ਨੇ ਅੱਖਾਂ ਦੀ ਡੂੰਘਾਈ ਨਾਲ ਜਾਂਚ ਕੀਤੀ, ਜਿਸ ਵਿੱਚ ਅੱਖਾਂ ਦੇ ਟੈਸਟ, ਅੱਖਾਂ ਦੇ ਦਬਾਅ ਦੀ ਜਾਂਚ ਅਤੇ ਆਮ ਅੱਖਾਂ ਦੀਆਂ ਬਿਮਾਰੀਆਂ ਲਈ ਸਕ੍ਰੀਨਿੰਗ ਸ਼ਾਮਲ ਸਨ।

ਹਸਪਤਾਲ ਵਿਖੇ ਮਰੀਜ਼ਾਂ ਦੀ ਵਿਸਤ੍ਰਿਤ ਜਾਂਚ ਤੋਂ ਬਾਅਦ ਨਿਰਧਾਰਤ ਮਿਤੀ ‘ਤੇ ਮੁਫਤ ਮੋਤੀਆਬਿੰਦ ਦਾ ਆਪ੍ਰੇਸ਼ਨ ਕੀਤਾ ਜਾਵੇਗਾ।ਇਸ ਨੇਕ ਉਪਰਾਲੇ ਦੀ ਸ਼ਲਾਘਾ ਕਰਨ ਲਈ ਸਥਾਨਕ ਪਤਵੰਤੇ ਸੱਜਣਾਂ ਅਤੇ ਪਿੰਡਾਂ ਦੇ ਸਰਪੰਚਾਂ ਨੇ ਵੀ ਕੈਂਪ ਦਾ ਦੌਰਾ ਕੀਤਾ। ਉਹਨਾਂ ਨੇ ਕਮਿਊਨਿਟੀ ਦੀਆਂ ਸਿਹਤ ਸੰਭਾਲ ਲੋੜਾਂ ਨੂੰ ਸੰਬੋਧਿਤ ਕਰਨ ਵਿੱਚ ਅਜਿਹੀ ਸਰਗਰਮ ਭੂਮਿਕਾ ਨਿਭਾਉਣ ਲਈ ਗਰੁੱਪ ਦੀ ਸ਼ਲਾਘਾ ਕੀਤੀ।ਇਹ ਕੈਂਪ ਇਸ ਗੱਲ ਦੀ ਵਧੀਆ ਉਦਾਹਰਣ  ਹੈ ਕਿ ਵਿਦਿਅਕ ਸੰਸਥਾਵਾਂ ਆਪਣੇ ਆਲੇ-ਦੁਆਲੇ ਦੇ ਭਾਈਚਾਰਿਆਂ ਦੀ ਭਲਾਈ ਲਈ ਕਿਵੇਂ ਯੋਗਦਾਨ ਪਾ ਸਕਦੀਆਂ ਹਨ।

error: Content is protected !!