ਰਿਸ਼ਤੇ ਹੋਏ ਤਾਰ ਤਾਰ, ਮਾਮੂਲੀ ਤਕਰਾਰ ਨੂੰ ਲੈ ਕੇ ਕੀਤਾ ਚਚੇਰੇ ਭਰਾ ਦਾ ਕ+ਤ+ਲ

ਰਿਸ਼ਤੇ ਹੋਏ ਤਾਰ ਤਾਰ, ਮਾਮੂਲੀ ਤਕਰਾਰ ਨੂੰ ਲੈ ਕੇ ਕੀਤਾ ਚਚੇਰੇ ਭਰਾ ਦਾ ਕ+ਤ+ਲ


ਵੀਓਪੀ ਬਿਊਰੋ, ਤਰਨ ਤਾਰਨ- ਮਾਮੂਲੀ ਤਕਰਾਰ ਨੂੰ ਲੈ ਕੇ ਹੋਏ ਝਗੜੇ ਵਿੱਚ ਇੱਕ ਨੌਜਵਾਨ ਦਾ ਕ+ਤ+ਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਰਸ਼ਪਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਹਿਦੀਪੁਰ ਵਜੋਂ ਹੋਈ ਹੈ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਤਨੀ ਰਜਵੰਤ ਕੌਰ ਨੇ ਦੱਸਿਆ ਦੁਪਹਿਰੇ ਸਮੇਂ ਦੋ ਵਜੇ ਦੇ ਕਰੀਬ ਕਿ ਉਸ ਦੇ ਪਤੀ ਨੇ ਝੋਨਾ ਵੱਢ ਕੇ ਬਚੀ ਰਹਿਦ ਖੂੰਹਦ ਨੂੰ ਪਾਣੀ ਲਗਾਇਆ ਹੋਇਆ ਸੀ ਕਿ ਉਸ ਦੇ ਚਚੇਰੇ ਭਰਾ ਪ੍ਰਭਜੀਤ ਸਿੰਘ ਵੱਲੋਂ ਉਸ ਦੀ ਜ਼ਮੀਨ ਵਿੱਚ ਪਾਣੀ ਪਾਉਣ ਨੂੰ ਲੈ ਤੇਜ਼ਧਾਰ ਹਥਿਆਰਾਂ ਨਾਲ ਰਸ਼ਪਾਲ ਸਿੰਘ ਉੱਪਰ ਹਮਲਾ ਕਰ ਦਿੱਤਾ, ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਭਿੱਖੀਵਿੰਡ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਕਤ ਨੌਜਵਾਨ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਉਧਰ ਇਸ ਮਾਮਲੇ ਸੰਬੰਧੀ ਥਾਣਾ ਖੇਮਕਰਨ ਏਐਸਆਈ ਕਵਲਜੀਤ ਸਿੰਘ ਦਾ ਕਹਿਣਾ ਹੈ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!