ਪਿਤਾ ਦੇ ਜਾਣਕਾਰਾਂ ਨੇ ਹੀ 8 ਸਾਲਾ ਬੱਚੀ ਨੂੰ ਅਗਵਾ ਕਰ ਕੇ ਕੀਤਾ ਜਬਰ ਜਨਾਹ, ਕਿਤੇ ਦੱਸ ਨਾ ਦੇਵੇ, ਸਿਰ ਵਿਚ ਪੱਥਰ ਮਾਰ ਕੇ ਕੀਤੀ ਹੱਤਿ+ਆ

ਪਿਤਾ ਦੇ ਜਾਣਕਾਰਾਂ ਨੇ ਹੀ 8 ਸਾਲਾ ਬੱਚੀ ਨੂੰ ਅਗਵਾ ਕਰ ਕੇ ਕੀਤਾ ਜਬਰ ਜਨਾਹ, ਕਿਤੇ ਦੱਸ ਨਾ ਦੇਵੇ, ਸਿਰ ਵਿਚ ਪੱਥਰ ਮਾਰ ਕੇ ਕੀਤੀ ਹੱਤਿ+ਆ


ਵੀਓਪੀ ਬਿਊਰੋ, ਨੈਸ਼ਨਲ- ਅੱਠ ਸਾਲ ਦੀ ਇੱਕ ਬੱਚੀ ਨੂੰ ਅਗਵਾ ਕਰ ਕਰ ਕੇ ਤਿੰਨ ਵਿਅਕਤੀਆਂ ਨੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ। ਉਹ ਕਿਸੇ ਨੂੰ ਕੁਝ ਦੱਸ ਨਾ ਦੇਵੇ ਇਸ ਲਈ ਫਿਰ ਪੱਥਰ ਮਾਰ ਕੇ ਉਸ ਦੀ ਹੱਤਿ+ਆ ਕਰ ਦਿੱਤੀ। ਇਹ ਵਾਰਦਾਤ ਗੁਜਰਾਤ ਦੇ ਰਾਜਕੋਟ ਦੀ ਦੱਸੀ ਜਾ ਰਹੀ ਹੈ। ਤਿੰਨ ਵਿਅਕਤੀਆਂ ਨੇ ਕਥਿਤ ਤੌਰ ’ਤੇ ਸੋਮਵਾਰ ਨੂੰ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ।

ਉਹ ਬੱਚੀ ਦੇ ਪਿਤਾ ਦੇ ਜਾਣਕਾਰ ਹਨ। ਬੱਚੀ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਇਕ ਦਿਨ ਬਾਅਦ 7 ਅਕਤੂਬਰ ਨੂੰ ਉਸ ਦੀ ਲਾਸ਼ ਸ਼ਹਿਰ ਦੇ ਰੇਲਵੇ ਸਟੇਸ਼ਨ ਪਿੱਛੇ ਇਕ ਸੁੰਨਸਾਨ ਥਾਂ ਤੋਂ ਬਰਾਮਦ ਕੀਤੀ ਗਈ ਸੀ।ਵਧੀਕ ਪੁਲਸ ਕਮਿਸ਼ਨਰ ਵਿਧੀ ਚੌਧਰੀ ਨੇ ਦੱਸਿਆ ਕਿ ਸਿਟੀ ਕ੍ਰਾਈਮ ਬ੍ਰਾਂਚ ਨੇ ਸੀ. ਸੀ. ਟੀ. ਵੀ. ਫੁਟੇਜ ਅਤੇ ਖ਼ੁਫ਼ੀਆ ਸੂਚਨਾ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਮੁਲਜ਼ਮਾਂ ਨੇ ਪਹਿਲਾਂ ਜਬਰ-ਜਨਾਹ ਕੀਤਾ , ਫਿਰ ਉਸ ਦੇ ਸਿਰ ’ਤੇ ਪੱਥਰ ਮਾਰ ਕੇ ਕਤਲ ਕਰ ਦਿੱਤਾ। ਕਿਉਂਕਿ ਮੁਲਜ਼ਮ ਬੱਚੀ ਦੇ ਪਿਤਾ ਨੂੰ ਜਾਣਦੇ ਸੀ, ਇਸ ਲਈ ਉਨ੍ਹਾਂ ਨੂੰ ਡਰ ਸੀ ਕਿ ਉਹ ਉਨ੍ਹਾਂ ਬਾਰੇ ਆਪਣੇ ਪਿਤਾ ਨੂੰ ਦੱਸ ਦੇਵੇਗੀ, ਇਸ ਲਈ ਉਨ੍ਹਾਂ ਬੱਚੀ ਨੂੰ ਕ+ਤ+ਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!