ਸ਼ੁਭਮਨ ਗਿੱਲ ਨੂੰ ਹਸਪਤਾਲ ਵਿਚੋਂ ਮਿਲੀ ਛੁੱਟੀ, ਪਾਕਿਸਤਾਨ ਵਿਰੁੱਧ ਮੁਕਾਬਲੇ ਵਿਚ ਖੇਡਣ ਦੀ ਸੰਭਾਵਨਾ ਘੱਟ

ਸ਼ੁਭਮਨ ਗਿੱਲ ਨੂੰ ਹਸਪਤਾਲ ਵਿਚੋਂ ਮਿਲੀ ਛੁੱਟੀ, ਪਾਕਿਸਤਾਨ ਵਿਰੁੱਧ ਮੁਕਾਬਲੇ ਵਿਚ ਖੇਡਣ ਦੀ ਸੰਭਾਵਨਾ ਘੱਟ


ਵੀਓਪੀ ਬਿਊਰੋ, ਚੇਨਈ : ਵਿਸ਼ਵ ਕੱਪ 2023 ‘ਚ ਟੀਮ ਇੰਡੀਆ ਨੇ ਆਪਣਾ ਪਹਿਲਾ ਮੈਚ ਬੇਸ਼ੱਕ ਜਿੱਤ ਲਿਆ ਹੋਵੇ ਪਰ ਭਾਰਤੀ ਟੀਮ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂਅ ਹੀ ਨਹੀਂ ਲੈ ਰਹੀਆਂ। ਟੀਮ ਦੇ ਸਟਾਰ ਓਪਨਰ ਸ਼ੁਭਮਨ ਗਿੱਲ ਅਜੇ ਮੈਚ ਖੇਡਣ ਲਈ ਫਿੱਟ ਨਹੀਂ ਹਨ। ਗਿੱਲ ਡੇਂਗੂ ਤੋਂ ਪੀੜਤ ਹਨ ਅਤੇ ਉਨ੍ਹਾਂ ਦੇ ਖੂਨ ਵਿਚ ਪਲੇਟਲੈਟਸ ਦੀ ਗਿਣਤੀ ਘੱਟ ਗਈ ਸੀ।


ਇਸ ਤੋਂ ਬਾਅਦ ਉਨ੍ਹਾਂ ਨੂੰ ਚੇਨਈ ਦੇ ਕਾਵੇਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਹੁਣ ਉਹ ਹਸਪਤਾਲ ਤੋਂ ਹੋਟਲ ਵਾਪਸ ਆ ਗਏ ਹਨ ਅਤੇ ਠੀਕ ਹੋ ਰਹੇ ਹਨ। ਇਸ ਦੌਰਾਨ ਪਾਕਿਸਤਾਨ ਵਿਰੁਧ ਮੈਚ ‘ਚ ਉਨ੍ਹਾਂ ਦੇ ਖੇਡਣ ਦੀ ਸੰਭਾਵਨਾ ਬਹੁਤ ਘੱਟ ਹੈ। ਭਾਰਤੀ ਕ੍ਰਿਕਟ ਟੀਮ ਦੇ ਓਪਨਰ ਬੱਲੇਬਾਜ਼ ਅਫ਼ਗਾਨਿਸਤਾਨ ਵਿਰੁਧ ਬੁਧਵਾਰ ਨੂੰ ਹੋਣ ਵਾਲੇ ਭਾਰਤ ਦੇ ਵਿਸ਼ਵ ਕੱਪ ਦੇ ਅਗਲੇ ਮੁਕਾਬਲੇ ਤੋਂ ਵੀ ਬਾਹਰ ਹੋ ਗਏ ਹਨ। ਉਹ ਚੇਨਈ ’ਚ ਡਾਕਟਰਾਂ ਦੀ ਨਿਗਰਾਨੀ ਹੇਠ ਹਨ।


ਭਾਰਤੀ ਟੀਮ ਸੋਮਵਾਰ ਨੂੰ ਚੇਨਈ ਤੋਂ ਦਿੱਲੀ ਪਹੁੰਚ ਗਈ ਪਰ ਬਿਮਾਰ ਹੋਣ ਕਾਰਨ ਆਸਟਰੇਲੀਆ ਵਿਰੁਧ ਭਾਰਤ ਦੇ ਪਹਿਲੇ ਮੈਚ ਤੋਂ ਬਾਹਰ ਰਹੇ ਗਿੱਲ ਟੀਮ ਨਾਲ ਨਹੀਂ ਆਏ। ਆਸਟਰੇਲੀਆ ਵਿਰੁਧ ਮੈਚ ਤੋਂ ਪਹਿਲਾਂ ਭਾਰਤੀ ਕ੍ਰਿਕੇਟ ਬੋਰਡ (ਬੀ.ਸੀ.ਸੀ.ਆਈ.) ਨੇ ਕਿਹਾ ਸੀ ਕਿ ਗਿੱਲ ਬਿਮਾਰ ਹਨ ਪਰ ਉਨ੍ਹਾਂ ਦੀ ਬਿਮਾਰੀ ਬਾਰੇ ਨਹੀਂ ਦਸਿਆ ਸੀ।

error: Content is protected !!