ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਖਬਰ ਆਈ ਸਾਹਮਣੇ

ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਖਬਰ ਆਈ ਸਾਹਮਣੇ


ਵੀਓਪੀ ਬਿਊਰੋ, ਨੈਸ਼ਨਲ- ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਵਿਦੇਸ਼ ਜਾਣ ਤੋਂ ਏਅਰਪੋਰਟ ਉਤੇ ਰੋਕਿਆ ਗਿਆ ਹੈ। ਤਰਸੇਮ ਸਿੰਘ ਅੱਜ ਸਵੇਰੇ ਅੰਮ੍ਰਿਤਸਰ ਏਅਰਪੋਰਟ ਉਤੇ ਪਹੁੰਚੇ ਸੀ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੋਹਾ ਕਤਰ ਜਾਣ ਲਈ ਰਵਾਨਾ ਹੋਏ ਸਨ। ਉਨ੍ਹਾਂ ਨੂੰ ਏਅਰਪੋਰਟ ਉਤੇ ਪੁੱਛਗਿੱਛ ਤੋਂ ਬਾਅਦ ਵਾਪਸ ਘਰ ਭੇਜਿਆ ਗਿਆ ਹੈ।

ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਵੀ ਵਿਦੇਸ਼ ਜਾਣ ਤੋਂ ਰੋਕਿਆ ਗਿਆ ਸੀ। ਹੁਣ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਵਿਦੇਸ਼ ਜਾਣ ਰੋਕ ਦਿੱਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਐੱਨਐੱਸਏ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ਹੈ।

ਉਨ੍ਹਾਂ ਦਾ ਪਰਿਵਾਰ ਕਈ ਵਾਰ ਉਸ ਨਾਲ (ਅੰਮ੍ਰਿਤਪਾਲ ) ਮੁਲਾਕਾਤ ਲਈ ਗਿਆ ਹੈ। ਪਿਛਲੇ ਦਿਨੀਂ ਅੰਮ੍ਰਿਤਪਾਲ ਦੀ ਮਾਤਾ ਨੇ ਪ੍ਰਸ਼ਾਸਨ ਉਤੇ ਸਵਾਲ ਚੁੱਕੇ ਸਨ। ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਵੱਲੋਂ ਜੇਲ੍ਹ ਵਿਚ ਹੜਤਾਲ ਕਰਨ ਦੀਆਂ ਵੀ ਖਬਰਾਂ ਆਈਆਂ ਸਨ।

error: Content is protected !!