ਸਾਂਝੀ ਕੰਧ ਢਾਹੁਣ ਉਤੇ ਮਾਮੂਲੀ ਝਗੜਾ, ਕੁੱਟ-ਕੁੱਟ ਕੇ ਮਾ-ਰ ‘ਤਾ ਨੌਜਵਾਨ

ਸਾਂਝੀ ਕੰਧ ਢਾਹੁਣ ਉਤੇ ਮਾਮੂਲੀ ਝਗੜਾ, ਕੁੱਟ-ਕੁੱਟ ਕੇ ਮਾ-ਰ ‘ਤਾ ਨੌਜਵਾਨ


ਵੀਓਪੀ ਬਿਊਰੋ, ਝਬਾਲ : ਪਿੰਡ ਭੋਜੀਆਂ ਵਿਖੇ ਸਾਂਝੀ ਕੰਧ ਢਾਹੁਣ ਤੋਂ ਝਗੜਾ ਹੋ ਗਿਆ। ਇਸ ਵਿਚਾਲੇ ਪਿੰਡ ਦੇ ਕੁਝ ਲੋਕਾਂ ਨੇ ਇਕ ਨੌਜਵਾਨ ਨੂੰ ਕੁੱਟ-ਕੁੱਟ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ।ਉਸ ਦੀ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌ+ਤ ਹੋ ਗਈ। ਥਾਣਾ ਝਬਾਲ ਦੀ ਪੁਲਿਸ ਨੇ ਲਾ+ਸ਼ ਕਬਜ਼ੇ ਵਿਚ ਲੈ ਕੇ ਕੁੱਟਮਾਰ ਸਬੰਧੀ ਦਰਜ ਕੀਤੇ ਕੇਸ ਨੂੰ ਕਤਲ ਦੇ ਮਾਮਲੇ ਵਿਚ ਤਬਦੀਲ ਕਰ ਦਿੱਤਾ ਹੈ। ਇਹ ਕੇਸ ਵੀ ਮਰਨ ਵਾਲੇ ਨੌਜਵਾਨ ਦੇ ਬਿਆਨਾਂ ’ਤੇ ਹੀ ਦਰਜ ਹੋਇਆ ਸੀ।

ਮਨਬੀਰ ਸਿੰਘ ਵਾਸੀ ਭੋਜੀਆਂ ਨੇ ਜ਼ਖਮੀ ਹਾਲਤ ’ਚ ਪੁਲਿਸ ਨੂੰ ਬਿਆਨ ਦਿੱਤੇ ਸਨ ਕਿ 27 ਅਕਤੂਬਰ ਦੀ ਦੇਰ ਸ਼ਾਮ 8 ਵਜੇ ਦੇ ਕਰੀਬ ਉਹ ਤੇ ਉਸ ਦਾ ਭਰਾ ਗੁਰਪ੍ਰੀਤ ਸਿੰਘ ਘਰ ਨੂੰ ਆ ਰਿਹਾ ਸੀ। ਰਸਤੇ ਵਿਚ ਖੜ੍ਹੇ ਰੇਸ਼ਮ ਸਿੰਘ ਵਾਸੀ ਭੋਜੀਆਂ ਤੇ ਉਸ ਦੇ ਸਾਥੀਆਂ ਨੇ ਸਾਂਝੀ ਕੰਧ ਢਾਹੁਣ ਦੀ ਰੰਜਿਸ਼ ਦੱਸਦਿਆਂ ਉਸ ’ਤੇ ਹਮਲਾ ਕਰ ਦਿੱਤਾ ਅਤੇ ਜ਼ਖ਼ਮੀ ਕਰ ਕੇ ਫ਼ਰਾਰ ਹੋ ਗਏ। ਓਧਰ ਮਨਬੀਰ ਸਿੰਘ ਗੰਭੀਰ ਸੱਟਾਂ ਦੇ ਚੱਲਦਿਆਂ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਸੀ ਕਿ ਸ਼ਨਿਚਰਵਾਰ ਰਾਤ ਉਸ ਨੇ ਦਮ ਤੋੜ ਦਿੱਤਾ।

ਮੌਕੇ ’ਤੇ ਪੁੱਜੇ ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਮਨਬੀਰ ਸਿੰਘ ਦੇ ਬਿਆਨਾਂ ’ਤੇ ਦਰਜ ਕੀਤੇ ਗਏ ਕੇਸ ਵਿਚ ਰੇਸ਼ਮ ਸਿੰਘ, ਗੱਜਣ ਸਿੰਘ, ਹਰਮਨ ਸਿੰਘ, ਕੁੰਦਨ ਸਿੰਘ, ਗੁਰਪ੍ਰੀਤ ਸਿੰਘ ਅਤੇ ਬਲਵੰਤ ਵਾਸੀ ਭੋਜੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਕੁੱਟਮਾਰ ਸਬੰਧੀ ਦਰਜ ਉਕਤ ਕੇਸ ਨੂੰ ਕਤਲ ਦੇ ਮਾਮਲੇ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾ+ਸ਼ ਪੋਸਟਮਾਰਟਮ ਲਈ ਕਬਜ਼ੇ ਵਿਚ ਲੈ ਲਈ ਗਈ ਹੈ ਅਤੇ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

error: Content is protected !!