ਸਿਆਸੀ ਬਹਿਸ ‘ਚ ਨਹੀਂ ਪਹੁੰਚੇ ਰਾਜਾ ਵੜਿੰਗ, ਸੁਨੀਲ ਜਾਖੜ ਤੇ ਸੁਖਬੀਰ ਬਾਦਲ, CM ਮਾਨ ਨੇ ਕਿਹਾ- ਅੱਜ ਸਾਰਾ ਹਿਸਾਬ ਕਰਨਾ ਸੀ

ਸਿਆਸੀ ਬਹਿਸ ‘ਚ ਨਹੀਂ ਪਹੁੰਚੇ ਰਾਜਾ ਵੜਿੰਗ, ਸੁਨੀਲ ਜਾਖੜ ਤੇ ਸੁਖਬੀਰ ਬਾਦਲ, CM ਮਾਨ ਨੇ ਕਿਹਾ- ਅੱਜ ਸਾਰਾ ਹਿਸਾਬ ਕਰਨਾ ਸੀ

ਲੁਧਿਆਣਾ (ਵੀਓਪੀ ਬਿਊਰੋ) ਲੁਧਿਆਣਾ ਵਿਖੇ ਪੰਜਾਬ ਸਰਕਾਰ ਵੱਲੋਂ ਵਿਰੋਧੀ ਸਿਆਸੀ ਪਾਰਟੀਆਂ ਨਾਲ ਬਹਿਸ ਲਈ ਰੱਖੀ ਚੁਣੌਤੀ ਦੌਰਾਨ ਕਾਂਗਰਸ, ਭਾਜਪਾ ਤੇ ਅਕਾਲੀ ਦਲ ਵੱਲੋਂ ਕੋਈ ਨਹੀਂ ਪਹੁੰਚਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਇਨ੍ਹਾਂ ਆਗੂਆਂ ਨੂੰ ਖੂਬ ਝਾੜ ਪਾਈ ਗਈ ਹੈ।

ਕਿਹਨੇ ਕਦੋਂ ਤੇ ਕਿਵੇਂ ਪੰਜਾਬ ਤੇ ਪੰਜਾਬੀਆਂ ਨਾਲ ਵਿਸ਼ਵਾਸਘਾਤ ਕੀਤਾ..ਕੌਣ ਦਰਦੀ ਕੌਣ ਗ਼ੱਦਾਰ, ਅੱਜ ਸਾਰਾ ਹਿਸਾਬ ਕਰਨਾ ਸੀ…ਪਰ ਅਫ਼ਸੋਸ ਮੇਰੇ ਸੱਦੇ ਦੇ ਬਾਵਜੂਦ ਹੁਣ ਤੱਕ ਰਾਜ ਕਰਨ ਵਾਲੇ ਸਾਰਥਕ ਬਹਿਸ ਤੋਂ ਭੱਜ ਗਏ…ਜੇ ਲੋਕਾਂ ਨੇ ਹਰਾ ਦਿੱਤੇ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਗੁਨਾਹ ਮਾਫ਼ ਹੋ ਗਏ…ਕੁਰਸੀਆਂ ਦੇ ਲਾਲਚੀਆਂ ਦੀਆਂ ਕੁਰਸੀਆਂ ਅੱਜ ਪੂਰੇ ਪੰਜਾਬ ਸਾਹਮਣੇ ਖਾਲੀ ਪਈਆਂ ਰਹੀਆਂ…ਪੰਜਾਬ ਖ਼ਾਤਰ ਉਹਨਾਂ ਦੀਆਂ ਨੀਅਤਾਂ ਵੀ ਖਾਲੀ ਨੇ…

SYL ਸਮੇਤ ਹਰ ਮਸਲੇ ਦਾ ਪੱਕਾ ਚਿੱਠਾ ਲੋਕਾਂ ਸਾਹਮਣੇ ਰੱਖਿਆ…ਪੰਜਾਬ ਦੇ ਸਵਾ ਤਿੰਨ ਕਰੋੜ ਲੋਕ ਜੱਜ ਨੇ ਫ਼ੈਸਲਾ ਹੁਣ ਆਪ ਕਰਨਗੇ…।

ਪੰਜਾਬ ਦੇ ਵੱਖ-ਵੱਖ ਮੁੱਦਿਆਂ ‘ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਦੁਪਹਿਰ 12 ਵਜੇ ਬਹਿਸ ਸ਼ੁਰੂ ਹੋਈ। ਇਸ CM ਭਗਵੰਤ ਮਾਨ ਨੇ SYL ਦਾ ਮੁੱਦਾ ਉਠਾਇਆ ਅਤੇ ਕਾਂਗਰਸ ਤੇ ਅਕਾਲੀ ਦਲ ‘ਤੇ ਦੋਸ਼ ਲਾਏ।

ਮੁੱਖ ਮੰਤਰੀ ਨੇ ਐਸਵਾਈਐਲ ਮੁੱਦੇ ਬਾਰੇ ਸਪਸ਼ਟੀਕਰਨ ਵਾਲੇ ਦਸਤਾਵੇਜ਼ ਦਿਖਾਏ। ਜਿਸ ਵਿੱਚ ਐਸ.ਵਾਈ.ਐਲ ਸਬੰਧੀ ਹੁਣ ਤੱਕ ਲਏ ਗਏ ਫੈਸਲਿਆਂ ਦੀ ਗੱਲ ਕੀਤੀ ਗਈ। ਉਨ੍ਹਾਂ ਕੇਂਦਰੀ ਮੰਤਰੀ ਸ਼ੇਖਾਵਤ ਨੂੰ ਸੁਝਾਅ ਦਿੱਤਾ ਕਿ ਇਸ ਸਤਲੁਜ ਯਮੁਨਾ ਨਹਿਰ ਨੂੰ ਯਮੁਨਾ ਸਤਲੁਜ ਨਹਿਰ (ਵਾਈਓਐਸਐਲ) ਬਣਾਇਆ ਜਾਵੇ। ਸਤਲੁਜ ਵਿੱਚ ਹੁਣ ਪਾਣੀ ਨਹੀਂ ਬਚਿਆ ਹੈ।

ਯਮੁਨਾ ਵਿੱਚ ਅਜੇ ਵੀ ਪਾਣੀ ਹੈ ਅਤੇ ਉਹ ਪਾਣੀ ਹਰਿਆਣਾ ਅਤੇ ਪੰਜਾਬ ਨੂੰ ਦਿੱਤਾ ਜਾਣਾ ਚਾਹੀਦਾ ਹੈ।

error: Content is protected !!