ਦਿੱਲੀ ‘ਚ ਹਾਲਾਤ ਮਾੜੇ… ਸਾਹ ਲੈਣਾ ਹੋਇਆ ਮੁਸ਼ਕਲ, ਪੰਜਾਬ ‘ਚ ਬਠਿੰਡਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ

ਦਿੱਲੀ ‘ਚ ਹਾਲਾਤ ਮਾੜੇ… ਸਾਹ ਲੈਣਾ ਹੋਇਆ ਮੁਸ਼ਕਲ, ਪੰਜਾਬ ‘ਚ ਬਠਿੰਡਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ

ਨਵੀਂ ਦਿੱਲੀ (ਵੀਓਪੀ ਬਿਊਰੋ): ਰਾਸ਼ਟਰੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਲਗਾਤਾਰ ਵੱਧਦਾ ਜਾ ਰਿਹਾ ਹੈ। ਦਿੱਲੀ ਵਿੱਚ ਸਾਹ ਲੈਣਾ ਵੀ ਖ਼ਤਰਨਾਕ ਹੈ। ਮਾਹਿਰ ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਦੇ ਰਹੇ ਹਨ। ਦਿੱਲੀ ਦੀ ਹਵਾ ਵਿਚ ਧੂੰਏਂ ਦੀ ਚਾਦਰ ਛਾਈ ਹੋਈ ਹੈ।

ਦੀਵਾਲੀ ਤੋਂ ਪਹਿਲਾਂ ਕਈ ਥਾਵਾਂ ‘ਤੇ ਹਵਾ ਗੁਣਵੱਤਾ ਸੂਚਕ ਅੰਕ 400 ਨੂੰ ਪਾਰ ਕਰ ਗਿਆ ਹੈ, ਜੋ ਪ੍ਰਦੂਸ਼ਣ ਦਾ ਖਤਰਨਾਕ ਪੱਧਰ ਹੈ। ਜੇਕਰ ਪਿਛਲੇ ਪੰਜ ਸਾਲਾਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਅਕਤੂਬਰ ਤੋਂ ਨਵੰਬਰ ਦਰਮਿਆਨ ਦਿੱਲੀ ਦਾ ਪ੍ਰਦੂਸ਼ਣ ਪੱਧਰ ਖਤਰਨਾਕ ਪੱਧਰ ‘ਤੇ ਪਹੁੰਚ ਜਾਂਦਾ ਹੈ।

ਦਿੱਲੀ ਦੇ ਲੋਧੀ ਰੋਡ ਦਾ ਹਵਾ ਗੁਣਵੱਤਾ ਸੂਚਕ ਅੰਕ ਸ਼ੁੱਕਰਵਾਰ ਸਵੇਰੇ 7 ਵਜੇ 500 ਤੱਕ ਪਹੁੰਚ ਗਿਆ। ਇੱਥੇ ਪੀਐਮ 2.5 ਦਾ ਪੱਧਰ 500 ਮਾਪਿਆ ਗਿਆ ਜਦੋਂ ਕਿ ਪੀਐਮ 10 ਦਾ ਪੱਧਰ 248 ਸੀ ਜੋ ਬਹੁਤ ਖ਼ਤਰਨਾਕ ਹੈ। ਸਵੇਰ ਤੋਂ ਹੀ ਦਿੱਲੀ ਨਗਰ ਨਿਗਮ ਦੀਆਂ ਗੱਡੀਆਂ ਵੱਖ-ਵੱਖ ਥਾਵਾਂ ‘ਤੇ ਪਾਣੀ ਦਾ ਛਿੜਕਾਅ ਕਰ ਰਹੀਆਂ ਹਨ। ਲੋਧੀ ਰੋਡ ‘ਤੇ ਵੀ ਦਰੱਖਤਾਂ ਆਦਿ ਦੀ ਧੂੜ ਨੂੰ ਪਾਣੀ ਨਾਲ ਸਾਫ਼ ਕੀਤਾ ਜਾ ਰਿਹਾ ਹੈ, ਤਾਂ ਜੋ ਪ੍ਰਦੂਸ਼ਣ ਦੇ ਪੱਧਰ ਨੂੰ ਕੁਝ ਹੱਦ ਤੱਕ ਘੱਟ ਕੀਤਾ ਜਾ ਸਕੇ |

ਇਸ ਦੌਰਾਨ ਦਿੱਲੀ ਸਰਕਾਰ ਨੇ ਅਗਲੇ ਦੋ ਦਿਨਾਂ ਲਈ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਪ੍ਰਾਇਮਰੀ ਸਕੂਲਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਹਵਾ ਪ੍ਰਦੂਸ਼ਣ ਦੇ ਵਧਦੇ ਪੱਧਰ ਕਾਰਨ ਦਿੱਲੀ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਪ੍ਰਾਇਮਰੀ ਸਕੂਲ ਅਗਲੇ ਦੋ ਦਿਨਾਂ (ਸ਼ੁੱਕਰਵਾਰ ਅਤੇ ਸ਼ਨੀਵਾਰ) ਲਈ ਬੰਦ ਰਹਿਣਗੇ।

ਇਸੇ ਤਰ੍ਹਾਂ ਪੰਜਾਬ ਵਿੱਚ ਵੀ ਪ੍ਰਦੂਸ਼ਣ ਬੇਹੱਦ ਖਤਰਨਾਕ ਲੈਵਲ ਤੇ ਪਹੁੰਚ ਗਿਆ ਹੈ। ਬਠਿੰਡਾ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ ਅਤੇ ਜਲੰਧਰ ਲੁਧਿਆਣਾ ਵਰਗੇ ਸ਼ਹਿਰ ਵੀ ਪ੍ਰਦੂਸ਼ਣ ਦੀ ਚਾਦਰ ਵਿੱਚ ਲਿਪਟੇ ਜਾ ਰਹੇ ਹਨ। ਅੰਮ੍ਰਿਤਸਰ ਤੇ ਪਟਿਆਲਾ ਅਜੇ ਕਾਫੀ ਠੀਕ ਹਨ। ਆਪਣੇ ਵਾਲੇ ਕੁਝ ਦਿਨਾਂ ਵਿੱਚ ਬਾਰਿਸ਼ ਨਾ ਹੋਈ ਤਾਂ ਹਾਲਾਤ ਹੋਰ ਬਦਤਰ ਹੋ ਸਕਦੇ ਹਨ।

error: Content is protected !!