ਕਿਸੇ ਹੋਰ ਨੇ ਨਹੀਂ ਪਤਨੀ ਨੇ ਹੀ ਕੀਤਾ ਸੀ ਸੁੱਤੇ ਪਏ ਸੂਰਜ ਕੁਮਾਰ ਦਾ ਕ+ਤ+ਲ, ਸ਼ਾਹਕੋਟ ਦੇ ਪਿੰਡ ਵਿਚ ਕਤਲ ਮਾਮਲੇ ਵਿਚ ਵੱਡਾ ਖੁਲਾਸਾ

ਕਿਸੇ ਹੋਰ ਨੇ ਨਹੀਂ ਪਤਨੀ ਨੇ ਹੀ ਕੀਤਾ ਸੀ ਸੁੱਤੇ ਪਏ ਸੂਰਜ ਕੁਮਾਰ ਦਾ ਕ+ਤ+ਲ, ਸ਼ਾਹਕੋਟ ਦੇ ਪਿੰਡ ਵਿਚ ਕਤਲ ਮਾਮਲੇ ਵਿਚ ਵੱਡਾ ਖੁਲਾਸਾ


ਵੀਓਪੀ ਬਿਊਰੋ, ਸ਼ਾਹਕੋਟ-ਬੀਤੇ ਦਿਨੀਂ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਮੀਏਂਵਾਲ ਮੌਲਵੀਆਂ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਨੇ ਘਰ ’ਚ ਸੁੱਤੇ ਹੋਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਸੋਮਵਾਰ ਦੀ ਰਾਤ ਕ+ਤ+ਲ ਕਰ ਦਿੱਤਾ ਸੀ। ਹੁਣ ਇਸ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਦਰਅਸਲ, ਇਸ ਕ+ਤ+ਲ ਨੂੰ ਅੰਜਾਮ ਕਿਸੇ ਹੋਰ ਨੇ ਨਹੀਂ ਸਗੋਂ ਨੌਜਵਾਨ ਦੀ ਪਤਨੀ ਨੇ ਹੀ ਦਿੱਤਾ। ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਬੇਰਹਿਮੀ ਨਾਲ ਮੌ+ਤ ਦੇ ਘਾਟ ਉਤਾਰਿਆ।


ਐੱਸਐੱਸਪੀ (ਦਿਹਾਤੀ) ਮੁਖਵਿੰਦਰ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਾਹਕੋਟ ਪੁਲਿਸ ਨੇ ਡੀਐੱਸਪੀ ਸ਼ਾਹਕੋਟ ਨਰਿੰਦਰ ਸਿੰਘ ਔਜਲਾ ਦੀ ਅਗਵਾਈ ਤੇ ਜਸਵਿੰਦਰ ਸਿੰਘ ਐੱਸਐੱਚਓ ਦੀ ਦੇਖ-ਰੇਖ ਹੇਠ ਪਿੰਡ ਮੀਏਂਵਾਲ ਮੌਲਵੀਆਂ (ਸ਼ਾਹਕੋਟ) ਵਿਖੇ ਨੌਜਵਾਨ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਕੁਝ ਘੰਟਿਆਂ ’ਚ ਸੁਲਝਾਉਂਦਿਆਂ ਪਤਨੀ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼+ਤਾਰ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਜਦਕਿ ਇਕ ਮੁਲਜ਼ਮ ਅਜੇ ਫਰਾਰ ਹੈ।

ਡੀਐੱਸਪੀ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਮ੍ਰਿਤ+ਕ ਸੂਰਜ ਕੁਮਾਰ ਦੀ ਪਤਨੀ ਮਨਦੀਪ ਕੌਰ ਉਰਫ਼ ਅਮਨ ਨੇ ਪੁੱਛਗਿੱਛ ’ਚ ਦੱਸਿਆ ਕਿ ਉਸ ਦਾ ਵਿਆਹ 2010 ’ਚ ਹੋਇਆ ਸੀ। ਉਸ ਦਾ ਪਤੀ ਸੂਰਜ ਕੁਮਾਰ ਰੋਜ਼ਾਨਾ ਸ਼ਰਾਬ ਪੀ ਕੇ ਉਸ ਦੀ ਕੁੱਟ+ਮਾਰ ਕਰਦਾ ਸੀ, ਜਿਸ ਕਾਰਨ ਉਹ ਆਪਣੇ ਪਤੀ ਤੋਂ ਦੁਖ਼ੀ ਸੀ। ਇਸੇ ਦੌਰਾਨ ਉਸ ਦੀ ਮੁਲਾਕਾਤ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਸੈਦਪੁਰ ਝਿੜੀ (ਸ਼ਾਹਕੋਟ) ਨਾਲ ਹੋਈ। ਮਨਦੀਪ ਆਪਣੇ ਘਰ ਦੀ ਸਾਰੀ ਗੱਲ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੂੰ ਦੱਸਣ ਲੱਗ ਪਈ। ਕੁਝ ਦਿਨ ਪਹਿਲਾਂ ਸੂਰਜ ਨੇ ਮਨਦੀਪ ਨਾਲ ਕੁੱਟਮਾਰ ਕੀਤੀ ਤਾਂ ਉਹ ਪੇਕੇ ਆ ਗਈ।


ਉਪਰੰਤ ਮਨਦੀਪ ਅਤੇ ਗੁਰਪ੍ਰੀਤ ਸਿੰਘ ਨੇ ਮਿਲ ਕੇ ਕ+ਤ+ਲ ਦੀ ਸਾਜ਼ਿਸ਼ ਰਚੀ ਅਤੇ ਗੁਰਪ੍ਰੀਤ ਸਿੰਘ ਨੇ ਆਪਣੇ 2 ਹੋਰ ਸਾਥੀਆਂ ਜੋਬਨਪ੍ਰੀਤ ਸਿੰਘ ਉਰਫ਼ ਜੋਬਨ ਪੁੱਤਰ ਦਲਬੀਰ ਸਿੰਘ ਵਾਸੀ ਕਿਲੀ (ਸ਼ਾਹਕੋਟ) ਅਤੇ ਹਰਜਿੰਦਰ ਸਿੰਘ ਉਰਫ਼ ਜਿੰਦਰ ਉਰਫ਼ ਨੀਗਰੋ ਪੁੱਤਰ ਸਤਨਾਮ ਸਿੰਘ ਵਾਸੀ ਜਗਰਾਲ ਥਾਣਾ ਸਦਰ ਜਮਸ਼ੇਰ ਨਾਲ ਮਿਲ ਕੇ 6 ਤਾਰੀਖ਼ ਦੀ ਰਾਤ 11 ਵਜੇ ਕ+ਤ+ਲ ਨੂੰ ਅੰਜਾਮ ਦਿੱਤਾ। ਡੀਐੱਸਪੀ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਮਨਦੀਪ ਕੌਰ ਗੁਰਪ੍ਰੀਤ ਸਿੰਘ ਅਤੇ ਜੋਬਨਪ੍ਰੀਤ ਕੌਰ ਨੂੰ ਗ੍ਰਿਫ਼+ਤਾਰ ਕਰ ਲਿਆ ਗਿਆ ਹੈ, ਜਦਕਿ ਉਨ੍ਹਾਂ ਦਾ ਇਕ ਹੋਰ ਸਾਥੀ ਹਰਜਿੰਦਰ ਸਿੰਘ ਫਰਾਰ ਹੈ, ਜਿਸ ਨੂੰ ਗ੍ਰਿਫ਼+ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ।

error: Content is protected !!