ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਉਰਫੀ ਜਾਵੇਦ, ਇੰਸਟਾਗ੍ਰਾਮ ਉਤੇ ਸਾਂਝੀਆਂ ਕੀਤੀਆਂ ਤਸਵੀਰਾਂ

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਉਰਫੀ ਜਾਵੇਦ, ਇੰਸਟਾਗ੍ਰਾਮ ਉਤੇ ਸਾਂਝੀਆਂ ਕੀਤੀਆਂ ਤਸਵੀਰਾਂ


ਵੀਓਪੀ ਬਿਊਰੋ, ਅੰਮ੍ਰਿਤਰਸਰ-ਸੋਸ਼ਲ ਮੀਡੀਆ ਇਨਫਲੂਏਂਸਰ ਉਰਫੀ ਜਾਵੇਦ ਅੱਜ ਬੁੱਧਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਦੌਰਾਨ ਉਸਨੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

ਆਪਣੇ ਵੱਖਰੇ ਫੈਸ਼ਨ ਲਈ ਸੁਰਖੀਆਂ ‘ਚ ਰਹਿਣ ਵਾਲੀ ਉਰਫ਼ੀ ਜਾਵੇਦ ਆਪਣੇ ਸਾਥੀਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੀ। ਇਸ ਸਬੰਧਤ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਉਤੇ ਸਾਂਝੀਆਂ ਕੀਤੀਆਂ। ਉਰਫੀ ਪਿੰਕ ਰੰਗ ਦੇ ਸੂਟ ਵਿਚ ਨਜ਼ਰ ਆ ਰਹੀ ਹੈ।
ਦੱਸਦੇਈਏ ਕਿ ਆਪਣੇ ਵੱਖਰੇ ਫੈਸ਼ਨ ਲਈ ਉਰਫੀ ਹਮੇਸ਼ਾ ਲਾਈਮ ਲਾਈਟ ਵਿਚ ਰਹਿੰਦੀ ਹੈ। ਇਸ ਵਿਚਾਲੇ ਉਸ ਨਾਲ ਕਈ ਵਿਵਾਦ ਵੀ ਜੁੜੇ ਹਨ। ਬੀਤੇ ਦਿਨੀਂ ਹੀ ਮੁੰਬਈ ਪੁਲਿਸ ਨਾਲ ਸਬੰਧਤ ਬਣਾਈ ਗਈ ਗ੍ਰਿਫ਼ਤਾਰੀ ਦੀ ਵੀਡੀਓ ਕਾਰਨ ਉਰਫੀ ਵਿਵਾਦਾਂ ਵਿਚ ਆ ਗਈ ਸੀ। ਇਸ ਮਾਮਲੇ ਵਿਚ ਉਸ ਉਤੇ ਕਾਰਵਾਈ ਵੀ ਹੋਈ।

error: Content is protected !!