ਦਿੱਲੀ-ਜੈਪੁਰ ਹਾਈਵੇ ਉਤੇ ਭਿਆਨਕ ਹਾਦਸਾ, ਕਾਰ ਨੂੰ ਲੱਗੀ ਅੱ+ਗ, ਤਿੰਨ ਜਣੇ ਜ਼ਿੰਦਾ ਸ+ੜ ਗਏ, ਪਿਕਅਪ ਚਾਲਕ ਦੀ ਵੀ ਮੌ+ਤ

ਦਿੱਲੀ-ਜੈਪੁਰ ਹਾਈਵੇ ਉਤੇ ਭਿਆਨਕ ਹਾਦਸਾ, ਕਾਰ ਨੂੰ ਲੱਗੀ ਅੱ+ਗ, ਤਿੰਨ ਜਣੇ ਜ਼ਿੰਦਾ ਸ+ੜ ਗਏ, ਪਿਕਅਪ ਚਾਲਕ ਦੀ ਵੀ ਮੌ+ਤ

ਵੀਓਪੀ ਬਿਊਰੋ, ਨੈਸ਼ਨਲ : ਦਿੱਲੀ-ਜੈਪੁਰ ਹਾਈਵੇ ‘ਤੇ ਦੇਰ ਰਾਤ ਵਾਪਰੇ ਇੱਕ ਭਿਆਨਕ ਹਾਦਸੇ ‘ਚ ਤਿੰਨ ਜਣੇ ਜ਼ਿੰਦਾ ਸ+ੜ ਗਏ। ਇਸ ਕਾਰਨ ਉਨ੍ਹਾਂ ਦੀ ਮੌ+ਤ ਹੋ ਗਈ। ਜਾਣਕਾਰੀ ਅਨੁਸਾਰ ਸਿਧਰਾਵਲੀ ਨੇੜੇ ਇੱਕ ਟੈਂਕਰ ਨੇ ਕਾਰ ਅਤੇ ਪਿਕਅੱਪ ਗੱਡੀ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਕਾਰ ਨੂੰ ਅੱਗ ਲੱਗ ਗਈ। ਦੂਜੇ ਪਾਸੇ ਪਿਕਅੱਪ ਵਿੱਚ ਸਵਾਰ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਪੁਲਿਸ ਨੇ ਬਾਹਰ ਕੱਢਿਆ ਪਰ ਬਦਕਿਸਮਤੀ ਨਾਲ ਹਸਪਤਾਲ ਲਿਜਾਂਦੇ ਸਮੇਂ ਮੌ+ਤ ਹੋ ਗਈ।


ਬਿਲਾਸਪੁਰ ਪੁਲਿਸ ਸਟੇਸ਼ਨ ਦੇ ਆਈ.ਓ. ਵਿਨੋਦ ਕੁਮਾਰ ਨੇ ਦੱਸਿਆ ਕਿ ਸਾਨੂੰ ਹਾਈਵੇ ‘ਤੇ ਇਕ ਹਾਦਸੇ ਦੀ ਸੂਚਨਾ ਮਿਲੀ ਸੀ। ਜਦੋਂ ਅਸੀਂ ਮੌਕੇ ‘ਤੇ ਪਹੁੰਚੇ ਤਾਂ ਇੱਕ ਗੱਡੀ ਨੂੰ ਅੱਗ ਲੱਗੀ ਹੋਈ ਸੀ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੇ ਜ਼ਿੰਦਾ ਸੜ ਜਾਣ ਦਾ ਖ਼ਦਸ਼ਾ ਹੈ। ਅੱਗ ਬਹੁਤ ਭਿਆਨਕ ਸੀ, ਇਸ ਲਈ ਫ਼ਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਕਾਰ ਵਿੱਚ ਕਿੰਨੇ ਲੋਕ ਸਵਾਰ ਸਨ।


ਉਧਰ, ਟਰੱਕ ਚਾਲਕ ਗੱਡੀ ਨੂੰ ਟੱਕਰ ਮਾਰ ਕੇ ਮੌਕੇ ‘ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਹਾਦਸੇ ‘ਚ ਕਾਰ ਸਵਾਰਾਂ ਅਤੇ ਪਿਕਅੱਪ ਸਵਾਰਾਂ ਸਮੇਤ ਕੁੱਲ ਚਾਰ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਤੋਂ ਇਲਾਵਾ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ ਅਤੇ ਪਿਕਅੱਪ ਗੱਡੀ ਦੇ ਵੀ ਪਰਖੱਚੇ ਉੱਡ ਗਏ ਹਨ। ਪੁਲਿਸ ਮਾਮਲੇ ਵਿਚ ਕਾਰਵਾਈ ਕਰ ਰਹੀ ਹੈ।

error: Content is protected !!