ਕੈਨੇਡਾ ’ਚ ਪੰਜਾਬੀ ਪਿਓ ਤੇ ਪੁੱਤ ਦੀ ਗੋ+ਲੀਆਂ ਮਾਰ ਕੇ ਹੱਤਿ+ਆ

ਕੈਨੇਡਾ ’ਚ ਪੰਜਾਬੀ ਪਿਓ ਤੇ ਪੁੱਤ ਦੀ ਗੋ+ਲੀਆਂ ਮਾਰ ਕੇ ਹੱਤਿ+ਆ


ਇੰਟਰਨੈਸ਼ਨਲ : ਕੈਨੇਡਾ ਵਿਚ ਪੰਜਾਬੀਆਂ ਨਾਲ ਵਾਰਦਾਤਾਂ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਬੀਤੇ ਦਿਨੀਂ ਐਡਮਿੰਟਨ ’ਚ ਪੰਜਾਬੀ ਪਿਓ-ਪੁੱਤ ਦੀ ਗੋ+ਲ਼ੀਆਂ ਮਾਰ ਕੇ ਹੱਤਿ+ਆ ਕਰ ਦਿੱਤੀ ਗਈ ਹੈ। ਇਹ ਵਾਰਦਾਤ ਗੈਸ ਸਟੇਸ਼ਨ ਉਤੇ ਵਾਪਰੀ।


ਬਾਅਦ ਦੁਪਹਿਰ ਅਲਰਸਲੀ ਖੇਤਰ ’ਚ ਵਾਪਰੀ ਘਟਨਾ ਦੌਰਾਨ 41 ਵਰ੍ਹਿਆਂ ਦੇ ਪੰਜਾਬੀ ਮੂਲ ਦੇ ਵਿਅਕਤੀ ਹਰਸ਼ ਉੱਪਲ ਤੇ ਉਸ ਦੇ 11 ਸਾਲਾ ਬੇਟੇ ਗੈਵਿਕ ਦੀ ਗੋ+ਲ਼ੀਆਂ ਮਾਰ ਕੇ ਹੱਤਿ+ਆ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਐਬਸਫੋਰਡ ਦੇ ਮਕੱਲਮ ਤੇ ਮਨਾਰਕ ਖੇਤਰਾਂ ’ਚ ਗੋ+ਲ਼ੀ ਚੱਲਣ ਦੀਆਂ ਘਟਨਾਵਾਂ ਵਾਪਰੀਆਂ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਜ਼ਿਕਰਯੋਗ ਹੈ ਕਿ ਜਿੱਥੇ ਇੱਕ ਪਾਸੇ ਸਾਡੇ ਭਾਈਚਾਰੇ ਦੇ ਹੋਣਹਾਰ ਨੌਜਵਾਨ ਮੁੰਡੇ -ਕੁੜੀਆਂ ਖੇਡਾਂ, ਵਿਦਿਆ ਅਤੇ ਸਾਹਿਤ ਵਿੱਚ ਮੱਲਾਂ ਮਾਰ ਰਹੇ ਹਨ, ਉਥੇ ਦੂਜੇ ਪਾਸੇ ਕਿਤੇ ਨਾ ਕਿਤੇ ਵਾਪਰੀ ਹਿੰਸਾ ਦੀ ਵਾਰਦਾਤ ਦਿਲ ਨੂੰ ਵਲੂੰਦਰ ਦਿੰਦੀ ਹੈ। ਬੀਤੇ ਚਾਰ ਦਿਨਾਂ ਵਿੱਚ ਵਾਪਰੀਆਂ ਵੱਖ-ਵੱਖ ਚਾਰ ਘਟਨਾਵਾਂ ਕਰਕੇ ਕੈਨੇਡਾ ਅੰਦਰ ਗੈਂਗ ਹਿੰਸਾ ਸਮੇਤ, ਚਿੰਤਾਜਨਕ ਹਾਲਾਤ ਬਣੇ ਹਨ। ਡਾਊਨ ਟਾਊਨ ਟਰਾਂਟੋ ਵਿੱਚ ਵੀ ਘਟਨਾ ਵਾਪਰੀ।ਉਥੇ ਇਸ ਵਿੱਚ 27 ਸਾਲਾ ਨੌਜਵਾਨ ਪਰਮਵੀਰ ਚਾਹਲ ਦੀ ਗੋ+ਲੀਆਂ ਮਾਰ ਕੇ ਹੱਤਿ+ਆ ਕਰ ਦਿੱਤੀ ਗਈ। ਪਰਮ ਚਾਹਲ ਕਿਸੇ ਸਮੇਂ ਐਬਸਫੋਰਡ ਦੇ ਟਾਊਨ ਲਾਈਨ ਏਰੀਏ ਵਿੱਚ ਰਹਿੰਦਾ ਸੀ, ਜੋ ਕਿ ਕੁਝ ਸਮਾਂ ਪਹਿਲਾਂ ਓਨਟੈਰੀਓ ਵਿਚ ਵਿੰਡਸਰ ਚਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਯੂਐਨ ਗੈਂਗ ਨਾਲ ਸੰਬੰਧਤ ਕਈ ਨੌਜਵਾਨ ਇਸ ਸਾਲ ਮਾਰੇ ਗਏ।

error: Content is protected !!