ਰਖਵਾਲੇ ਬਣੇ ਸ਼ੈਤਾਨ, ਸ਼ਰਾਬੀ ਸਬ ਇੰਸਪੈਕਟਰ ਨੇ 4 ਸਾਲਾ ਮਾਸੂਮ ਨਾਲ ਕੀਤਾ ਜਬਰ ਜਨਾਹ, ਚੜਿਆ ਲੋਕਾਂ ਦੇ ਹੱਥੇ, ਫਿਰ ਜੋ ਹੋਇਆ…

ਰਖਵਾਲੇ ਬਣੇ ਸ਼ੈਤਾਨ, ਸ਼ਰਾਬੀ ਸਬ ਇੰਸਪੈਕਟਰ ਨੇ 4 ਸਾਲਾ ਮਾਸੂਮ ਨਾਲ ਕੀਤਾ ਜਬਰ ਜਨਾਹ, ਚੜਿਆ ਲੋਕਾਂ ਦੇ ਹੱਥੇ, ਫਿਰ ਜੋ ਹੋਇਆ…


ਵੀਓਪੀ ਬਿਊਰੋ, ਨੈਸ਼ਨਲ-ਰਾਜਸਥਾਨ ਦੇ ਦੌਸਾ ਜ਼ਿਲ੍ਹੇ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਸੁਰੱਖਿਆ ਕਰਮਚਾਰੀ ਹੀ ਸ਼ੈਤਾਨ ਬਣ ਗਏ ਹਨ। ਦੌਸਾ ਦੇ ਰਾਹੂਵਾਸ ਥਾਣੇ ਦੇ ਸਬ ਇੰਸਪੈਕਟਰ ਨੇ 4 ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ ਕੀਤਾ ਹੈ। ਘਟਨਾ ਤੋਂ ਬਾਅਦ ਗੁੱਸੇ ‘ਚ ਆਏ ਲੋਕਾਂ ਨੇ ਮੁਲਜ਼ਮ ਭੁਪਿੰਦਰ ਨੂੰ ਫੜ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਭੀੜ ਤੋਂ ਬਚਾਇਆ ਅਤੇ ਦੌਸਾ ਦੇ ਜ਼ਿਲਾ ਹਸਪਤਾਲ ‘ਚ ਦਾਖਲ ਕਰਵਾਇਆ। ਇਸ ਘਟਨਾ ਦੇ ਵਿਰੋਧ ਵਿੱਚ ਲੋਕਾਂ ਨੇ ਰਾਹੂਵਾਸ ਥਾਣੇ ਦਾ ਚਾਰੋਂ ਪਾਸਿਓਂ ਘਿਰਾਓ ਕੀਤਾ।


ਇਸ ਮਾਮਲੇ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਸਬ ਇੰਸਪੈਕਟਰ ਭੁਪਿੰਦਰ ਸਿੰਘ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਅਜਿਹੇ ‘ਚ ਅੱਜ ਸਵੇਰੇ 4 ਸਾਲ ਦੀ ਮਾਸੂਮ ਬੱਚੀ ਖੇਡਦੇ ਹੋਏ ਉਸ ਕਮਰੇ ਦੇ ਕੋਲ ਪਹੁੰਚੀ, ਜਿਸ ‘ਚ ਸ਼ਰਾਬੀ ਸਬ ਇੰਸਪੈਕਟਰ ਨੇ 4 ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ ਕੀਤਾ। ਜਿਵੇਂ ਹੀ ਲੜਕੀ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਪੂਰੇ ਰਾਹੂਵਾਸ ਇਲਾਕੇ ‘ਚ ਹੜਕੰਪ ਮਚ ਗਿਆ।


ਦੱਸਿਆ ਜਾ ਰਿਹਾ ਹੈ ਕਿ ਮਾਸੂਮ ਦਾ ਪਿਤਾ ਰਾਹੂਵਾਸ ਥਾਣੇ ਪਹੁੰਚਿਆ, ਜਿੱਥੇ ਏਐਸਆਈ ਛੋਟੇਲਾਲ ਅਤੇ ਕਾਂਸਟੇਬਲ ਟੀਕਾਰਾਮ ਨੇ ਉਸ ਦੀ ਕੁੱਟ+ਮਾਰ ਕੀਤੀ। ਮਾਸੂਮ ਬੱਚੇ ਦੇ ਪਿਤਾ ਨੇ ਦੋਵਾਂ ’ਤੇ ਦੋਸ਼ ਲਾਇਆ ਹੈ ਕਿ ਦੋਵਾਂ ਪੁਲਿਸ ਮੁਲਾਜ਼ਮਾਂ ਨੇ ਸਬੂਤ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ ਹੈ।
ਪੁਲਿਸ ਥਾਣੇ ਦੇ ਬਾਹਰ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਪਿੰਡ ਵਾਸੀਆਂ ਨੇ ਥਾਣੇ ਦਾ ਘਿਰਾਓ ਕਰ ਕੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ। ਲੋਕਾਂ ਨੇ ਸਬ-ਇੰਸਪੈਕਟਰ ਦੀ ਗ੍ਰਿਫ਼+ਤਾਰੀ ਅਤੇ ਰਾਹੂਵਾਸ ਥਾਣੇ ਦੇ ਸਮੁੱਚੇ ਸਟਾਫ਼ ਨੂੰ ਹਟਾਉਣ ਦੀ ਮੰਗ ਵੀ ਕਰਨੀ ਸ਼ੁਰੂ ਕਰ ਦਿੱਤੀ।

error: Content is protected !!