ਪਰਾਲੀ ਸਾੜ ਰਹੇ ਕਿਸਾਨ ਨੂੰ ਰੋਕਣ ਪਹੁੰਚੇ ਅਧਿਕਾਰੀ ਤਾਂ ਡਰ ਦੇ ਮਾਰੇ ਨੇ ਫਾ+ਹਾ ਲਾ ਕੇ ਕਰ ਲਈ ਖੁਦ+ਕੁਸ਼ੀ

ਪਰਾਲੀ ਸਾੜ ਰਹੇ ਕਿਸਾਨ ਨੂੰ ਰੋਕਣ ਪਹੁੰਚੇ ਅਧਿਕਾਰੀ ਤਾਂ ਡਰ ਦੇ ਮਾਰੇ ਨੇ ਫਾ+ਹਾ ਲਾ ਕੇ ਕਰ ਲਈ ਖੁਦ+ਕੁਸ਼ੀ

ਬਠਿੰਡਾ (ਵੀਓਪੀ ਬਿਊਰੋ) ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠਾਗੁਰੂ ਦੇ ਕਿਸਾਨ ਗੁਰਦੀਪ ਸਿੰਘ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਕਹਿਣਾ ਹੈ ਕਿ ਕਿਸਾਨ ਨੇ ਪਰਾਲੀ ਸਾੜਨ ਦੇ ਡਰੋਂ ਖੁਦਕੁਸ਼ੀ ਕੀਤੀ ਹੈ।

ਕਿਸਾਨ ਆਗੂਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਪ੍ਰਸ਼ਾਸਨ ਨੇ ਪੀੜਤ ਪਰਿਵਾਰ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਮ੍ਰਿਤਕ ਦੀ ਪਤਨੀ ਨੂੰ ਪੈਨਸ਼ਨ ਸਮੇਤ ਹੋਰ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ ਹੈ।

ਕਿਸਾਨ ਗੁਰਦੀਪ ਸਿੰਘ (35) ਕੋਲ ਕਰੀਬ ਛੇ ਕਨਾਲ ਜ਼ਮੀਨ ਸੀ। ਸੋਮਵਾਰ ਸ਼ਾਮ ਜਦੋਂ ਉਹ ਪਰਾਲੀ ਸਾੜ ਰਿਹਾ ਸੀ ਤਾਂ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਕਾਰਵਾਈ ਤੋਂ ਡਰਦਿਆਂ ਉਸ ਨੇ ਘਰ ਆ ਕੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

error: Content is protected !!