BYJU’S ਨੂੰ ED ਵੱਲੋਂ 9 ਹਜ਼ਾਰ ਕਰੋੜ ਰੁਪਏ ਦੇ ਹੇਰਫਰ ਮਾਮਲੇ ‘ਚ ਮਿਲੇ Notice ‘ਤੇ Company ਨੇ ਕਹੀ ਵੱਡੀ ਗੱਲ

BYJU’S ਨੂੰ ED ਵੱਲੋਂ 9 ਹਜ਼ਾਰ ਕਰੋੜ ਰੁਪਏ ਦੇ ਹੇਰਫਰ ਮਾਮਲੇ ‘ਚ ਮਿਲੇ Notice ‘ਤੇ Company ਨੇ ਕਹੀ ਵੱਡੀ ਗੱਲ

ਨਵੀਂ ਦਿੱਲੀ (ਵੀਓਪੀ ਬਿਊਰੋ)- ਮੀਡੀਆ ਰਿਪੋਰਟਾਂ ‘ਤੇ ਕੰਪਨੀ ਦਾ ਇਕ ਬਿਆਨ ਆਇਆ ਹੈ, ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਈਡੀ ਨੇ ਐਜੂਕੇਸ਼ਨ ਟੈਕਨਾਲੋਜੀ ਕੰਪਨੀ ਬਾਈਜੂਜ਼ ਨੂੰ ਨੋਟਿਸ ਜਾਰੀ ਕੀਤਾ ਹੈ। ਕੰਪਨੀ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਉਲੰਘਣਾ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਕੋਈ ਨੋਟਿਸ ਜਾਰੀ ਨਹੀਂ ਕੀਤਾ ਹੈ।

ਟੈਲੀਵਿਜ਼ਨ ਚੈਨਲ ਦੀ ਰਿਪੋਰਟ ਮੁਤਾਬਕ ਏਜੰਸੀ ਨੇ ਕੰਪਨੀ ‘ਤੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੇ ਤਹਿਤ 9,000 ਕਰੋੜ ਰੁਪਏ (1.1 ਬਿਲੀਅਨ ਡਾਲਰ) ਦੀ ਹੇਰਫੇਰ ਦਾ ਦੋਸ਼ ਲਗਾਇਆ ਹੈ।

ਦਰਅਸਲ ਅਪ੍ਰੈਲ ‘ਚ ਈਡੀ ਨੇ ਬਾਈਜੂ ਦੇ ਵੱਖ-ਵੱਖ ਦਫਤਰਾਂ ਅਤੇ ਕੈਂਪਸ ‘ਤੇ ਛਾਪੇਮਾਰੀ ਕੀਤੀ ਸੀ। ਇਸ ਤੋਂ ਬਾਅਦ ਕੰਪਨੀ ਦੇ ਸੰਸਥਾਪਕ ਅਤੇ ਸੀਈਓ ਬੀਜੂ ਰਵਿੰਦਰਨ ਨੇ ਕਰਮਚਾਰੀਆਂ ਨੂੰ ਪੱਤਰ ਲਿਖ ਕੇ ਸਪੱਸ਼ਟੀਕਰਨ ਦਿੱਤਾ ਹੈ।

ਉਸ ਨੇ ਕਿਹਾ ਸੀ ਕਿ ਕੰਪਨੀ ਨੇ ਭਾਰਤ ਵਿੱਚ ਕਿਸੇ ਵੀ ਹੋਰ ਸਟਾਰਟਅੱਪ ਨਾਲੋਂ ਜ਼ਿਆਦਾ ਵਿਦੇਸ਼ੀ ਪ੍ਰਤੱਖ ਨਿਵੇਸ਼ (FDI) ਲਿਆਂਦਾ ਹੈ। ਉਸਨੇ ਇਹ ਵੀ ਕਿਹਾ ਕਿ ਫਰਮ ਬਾਈਜੂ ਪੂਰੀ ਤਰ੍ਹਾਂ ਵਿਦੇਸ਼ੀ ਮੁਦਰਾ ਕਾਨੂੰਨ ਦੀ ਪਾਲਣਾ ਕਰਦੀ ਹੈ।

error: Content is protected !!