ਜਲੰਧਰ ਦੇ ਅਮਨ ਨਗਰ ਵਿਚ ਮਾਂ-ਧੀ ਦਾ ਕਤਲ ਕਰ ਕੇ ਲਾਸ਼ਾਂ ਸਾੜਨ ਵਾਲਾ ਗ੍ਰਿਫ਼+ਤਾਰ ! ਕਾਊਂਟਰ ਇੰਟੈਲੀਜੈਂਸ ਨੇ ਗੈਂ+ਗਸਟਰ ਜੱਸਾ ਕੀਤਾ ਕਾਬੂ

ਜਲੰਧਰ ਦੇ ਅਮਨ ਨਗਰ ਵਿਚ ਮਾਂ-ਧੀ ਦਾ ਕਤਲ ਕਰ ਕੇ ਲਾਸ਼ਾਂ ਸਾੜਨ ਵਾਲਾ ਗ੍ਰਿਫ਼+ਤਾਰ ! ਕਾਊਂਟਰ ਇੰਟੈਲੀਜੈਂਸ ਨੇ ਗੈਂ+ਗਸਟਰ ਜੱਸਾ ਕੀਤਾ ਕਾਬੂ


ਵੀਓਪੀ ਬਿਊਰੋ, ਜਲੰਧਰ : ਬੀਤੇ ਕੁਝ ਮਹੀਨਿਆਂ ਪਹਿਲਾਂ ਜਲੰਧਰ ਦੋਹਰੇ ਕਤਲ ਕਾਂਡ ਨਾਲ ਕੰਬ ਉਠਿਆ ਸੀ। ਇਸ ਵਾਰਦਾਤ ਵਿਚ ਮੁਲਜ਼ਮਾਂ ਨੇ ਘਰ ਵਿਚ ਮੌਜੂਦ ਮਾਂ-ਧੀ ਦਾ ਕਤਲ ਕਰ ਕੇ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਸੀ।ਜਲੰਧਰ ਦੇ ਅਮਨ ਨਗਰ ਵਿੱਚ ਇਸ ਵਾਰਦਾਤ ਵਿਚ ਸ਼ਾਮਲ ਜੱਸੇ ਨੂੰ ਕਾਊਂਟਰ ਇੰਟੈਲੀਜੈਂਸ ਦੀ ਪੁਲਿਸ ਨੇ ਕਾਬੂ ਕਰ ਕੇ ਉਸ ਕੋਲੋਂ ਹਥਿਆਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਾਂ- ਧੀ ਦਾ ਕਤਲ ਵਿਦੇਸ਼ ਵਿੱਚ ਬੈਠੇ ਦਮਾਦ ਵੱਲੋਂ ਸੁਪਾਰੀ ਦੇ ਕੇ ਕਰਵਾਇਆ ਗਿਆ ਸੀ। ਜੱਸਾ ਵਿਦੇਸ਼ ਵਿੱਚ ਬੈਠੇ ਸੋਨੂ ਖੱਤਰੀ ਲਈ ਕੰਮ ਕਰਦਾ ਹੈ। ਉਕਤ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਦਿਆਂ ਕਿਹਾ,”ਕਾਊਂਟਰ ਇੰਟੈਲੀਜੈਂਸ-ਜਲੰਧਰ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਬਦਨਾਮ ਗੈਂ+ਗਸਟਰ ਕਰਨਜੀਤ ਸਿੰਘ ਉਰਫ ਜੱਸਾ ਹੈਪੋਵਾਲ ਨੂੰ ਗ੍ਰਿਫ+ਤਾਰ ਕੀਤਾ ਹੈ, ਜੋ ਕਿ ਵਿਦੇਸ਼ ਸਥਿਤ ਗੈਂ+ਗਸਟਰ ਸੋਨੂੰ ਖੱਤਰੀ ਦਾ ਸੰਚਾਲਕ ਸੀ।

ਜੱਸਾ ਕਤਲ ਦੇ ਛੇ ਵੱਡੇ ਮਾਮਲਿਆਂ, ਜਿਨ੍ਹਾਂ ਵਿਚੋਂ ਇਕ ਅਮਨ ਨਗਰ ਦੇ ਪਿੰਡ ਭੋਜੋਵਾਲ, ਜਲੰਧਰ ਦਿਹਾਤੀ ਵਿੱਚ ਮਾਂ-ਧੀ ਦੇ ਸਨਸਨੀਖੇਜ਼ ਦੋਹਰੇ ਕ+ਤ+ਲ ਵਿਚ ਲੁੜੀਂਦਾ ਸੀ।”

error: Content is protected !!