ਸਟੇਸ਼ਨ ਉਤੇ ਮੈਟਰੋ ਤੇ ਪਲੇਟਫਾਰਮ ਵਿਚਾਲੇ ਫਸਿਆ ਨੌਜਵਾਨ, ਹੋਈ ਦਰਦਨਾਕ ਮੌ+ਤ

ਸਟੇਸ਼ਨ ਉਤੇ ਮੈਟਰੋ ਤੇ ਪਲੇਟਫਾਰਮ ਵਿਚਾਲੇ ਫਸਿਆ ਨੌਜਵਾਨ, ਹੋਈ ਦਰਦਨਾਕ ਮੌ+ਤ


ਵੀਓਪੀ ਬਿਊਰੋ, ਨੈਸ਼ਨਲ-ਦਿੱਲੀ ਮੈਟਰੋ ਸਟੇਸ਼ਨ ਉਤੇ ਵੱਡੀ ਘਟਨਾ ਵਾਪਰੀ ਹੈ। ਜਲਦਬਾਜ਼ੀ ‘ਚ ਪਟੜੀ ਪਾਰ ਦੀ ਕੋਸ਼ਿਸ਼ ਦੌਰਾਨ ਇਕ ਵਿਅਕਤੀ ਦੀ ਦਰਦਨਾਕ ਮੌ+ਤ ਹੋ ਗਈ। ਘਟਨਾ 12 ਨਵੰਬਰ ਦੀ ਹੈ। ਇਸ ਘਟਨਾ ਦੀ ਵੀਡੀਓ ਹੁਣ ਇੰਟਰਨੈਟ ‘ਤੇ ਵਾਇਰਲ ਹੋ ਰਹੀ ਹੈ। ਮ੍ਰਿਤਕ ਦੀ ਪਛਾਣ ਭੂਰਾ ਸਿੰਘ ਵਾਸੀ ਕਾਨਪੁਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਇਸ ਮਾਮਲੇ ‘ਚ ਵੀਡੀਓ ਵਾਇਰਲ ਹੋਣ ਤੋਂ ਬਾਅਦ ਬੁੱਧਵਾਰ ਨੂੰ ਦਿੱਲੀ ਮੈਟਰੋ ਨੂੰ ਬਿਆਨ ਜਾਰੀ ਕਰਨਾ ਪਿਆ। ਮੈਟਰੋ ਦੇ ਬੁਲਾਰੇ ਅਨੁਜ ਦਿਆਲ ਨੇ ਕਿਹਾ ਕਿ ਹਾਲ ਹੀ ਦੀ ਘਟਨਾ ਦਾ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਹੈ।


ਇਹ ਘਟਨਾ 12 ਨਵੰਬਰ ਨੂੰ ਕੁਤੁਬ ਮੀਨਾਰ ਸਟੇਸ਼ਨ ‘ਤੇ ਵਾਪਰੀ ਸੀ, ਜਿਸ ‘ਚ ਇਕ ਯਾਤਰੀ ਮੈਟਰੋ ਦੀ ਪਟੜੀ ਪਾਰ ਕਰਦੇ ਸਮੇਂ ਮੈਟਰੋ ਅਤੇ ਪਲੇਟਫਾਰਮ ਵਿਚਕਾਰ ਫਸ ਗਿਆ ਸੀ। ਦੱਸ ਦਈਏ ਕਿ ਭੂਰਾ ਸਿੰਘ ਮਾਨੇਸਰ ਨੇੜੇ ਕਾਸਨ ਪਿੰਡ ‘ਚ ਆਪਣੇ ਬੇਟੇ ਅਸ਼ਵਿਨ ਨਾਲ ਰਹਿੰਦਾ ਸੀ।
12 ਨਵੰਬਰ ਨੂੰ ਉਹ ਕੁਤੁਬ ਮੀਨਾਰ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ‘ਤੇ ਉਤਰ ਗਿਆ। ਸਟੇਸ਼ਨ ਤੋਂ ਬਾਹਰ ਨਿਕਲਣ ਦੀ ਕਾਹਲੀ ਵਿੱਚ, ਉਸ ਨੇ ਕਿਸੇ ਹੋਰ ਪਲੇਟਫਾਰਮ ‘ਤੇ ਪਹੁੰਚਣ ਲਈ ਪੌੜੀਆਂ ਜਾਂ ਐਸਕਲੇਟਰ ਦੀ ਵਰਤੋਂ ਕਰਨ ਦੀ ਬਜਾਏ ਟਰੈਕ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਨੂੰ ਰੇਲਗੱਡੀ ਨੇ ਟੱਕਰ ਮਾਰ ਦਿੱਤੀ। ਜਿਸ ਨਾਲ ਉਸ ਦੀ ਮੌ+ਤ ਹੋ ਗਈ।

error: Content is protected !!