ਫਿਰ ਲਟਕੀ ਤਲਵਾਰ… ਸਾਧੂ ਸਿੰਘ ਧਰਮਸੌਤ ਦੇ ਘਰ ED ਦੀ ਰੇਡ

ਫਿਰ ਲਟਕੀ ਤਲਵਾਰ… ਸਾਧੂ ਸਿੰਘ ਧਰਮਸੌਤ ਦੇ ਘਰ ED ਦੀ ਰੇਡ

ਅਮਲੋਹ (ਵੀਓਪੀ ਬਿਊਰੋ): ਅੱਜ ਤੜਕੇ ਅਮਲੋਹ ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਘਰ ਈਡੀ ਨੇ ਛਾਪਾ ਮਾਰਿਆ। ਈਡੀ ਦੀ ਇਹ ਛਾਪੇਮਾਰੀ ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਜਗਲਾਤਾ ਵਿਭਾਗ ਦੇ ਕੁਝ ਠੇਕੇਦਾਰਾਂ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਘਰਾਂ ‘ਤੇ ਵੀ ਹੋਈ।

ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਘਰ ਫਿਲਹਾਲ ਈਡੀ ਦੀਆਂ ਟੀਮਾਂ ਮੌਜੂਦ ਹਨ ਅਤੇ ਤਲਾਸ਼ੀ ਲਈ ਜਾ ਰਹੀ ਹੈ। ਕਿਸੇ ਨੂੰ ਵੀ ਘਰ ਦੇ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ।

ਕੁਝ ਟੀਮਾਂ ਵਣ ਵਿਭਾਗ ਦੇ ਠੇਕੇਦਾਰ ਧਰਮਸੋਤ ਦੇ ਕਰੀਬੀ, ਖੰਨਾ ਦੇ ਇਕ ਕਰੀਬੀ ਅਤੇ ਕੁਝ ਅਧਿਕਾਰੀਆਂ ਦੇ ਘਰਾਂ ‘ਤੇ ਵੀ ਛਾਪੇਮਾਰੀ ਕਰ ਰਹੀਆਂ ਹਨ।

error: Content is protected !!