ਕਤ+ਲ ਦੇ ਦੋਸ਼ੀ ਬਦਮਾਸ਼ਾਂ ਵੱਲੋਂ ਫਰੀਦਕੋਟ ਜੇਲ੍ਹ ‘ਚ ਬਣਾਈ ਵੀਡੀਓ ਹੋਈ ਵਾਇਰਲ ਤਾਂ ਮਚ ਗਿਆ ਹੜਕੰਪ

ਕਤ+ਲ ਦੇ ਦੋਸ਼ੀ ਬਦਮਾਸ਼ਾਂ ਵੱਲੋਂ ਫਰੀਦਕੋਟ ਜੇਲ੍ਹ ‘ਚ ਬਣਾਈ ਵੀਡੀਓ ਹੋਈ ਵਾਇਰਲ ਤਾਂ ਮਚ ਗਿਆ ਹੜਕੰਪ

ਵੀਓਪੀ ਬਿਊਰੋ – ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ‘ਚ ਬੰਦ ਦੋ ਬਦਮਾਸ਼ਾਂ ਨੇ ਆਪਣੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤੀ ਹੈ। ਵੀਡੀਓ ਵਾਇਰਲ ਹੁੰਦੇ ਹੀ ਜੇਲ੍ਹ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ ਹੈ।

ਵੀਡੀਓ ਬਣਾਉਣ ਵਾਲੇ ਮੁਲਜ਼ਮਾਂ ਵਿੱਚ ਫਰੀਦਕੋਟ ਦੇ ਗੁਰਲਾਲ ਪਹਿਲਵਾਨ ਕਤਲ ਕਾਂਡ ਦਾ ਇੱਕ ਮੁਲਜ਼ਮ ਵੀ ਸ਼ਾਮਲ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਵੀਡੀਓ ਵਾਇਰਲ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ ਫਰੀਦਕੋਟ ਦੇ ਆਕਾਸ਼ ਅਤੇ ਅੰਮ੍ਰਿਤਸਰ ਦੇ ਰਾਹੁਲ ਡਾਨਾ ਵਜੋਂ ਹੋਈ ਹੈ।

ਇਹ ਦੋਵੇਂ ਅਪਰਾਧਿਕ ਮਾਮਲਿਆਂ ਕਾਰਨ ਜੇਲ੍ਹ ਵਿੱਚ ਹਨ ਅਤੇ ਜੇਲ੍ਹ ਪ੍ਰਸ਼ਾਸਨ ਨੇ ਇਨ੍ਹਾਂ ਕੋਲੋਂ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!