ਨਸ਼ੇ ਵਿਚ ਧੁੱਤ ਹੋ ਝੂਮਦੀ ਕੁੜੀ ਦੀ ਵੀਡੀਓ ਹੋਈ ਵਾਇਰਲ, ਕਿਸਾਨ ਆਗੂ ਪੰਧੇਰ ਨੇ ਕਿਹਾ, ਆਹ ਵੇਖ ਲਓ ਮਾਨ ਸਰਕਾਰ ਦਾ ਰੰਗਲਾ ਪੰਜਾਬ

ਨਸ਼ੇ ਵਿਚ ਧੁੱਤ ਹੋ ਝੂਮਦੀ ਕੁੜੀ ਦੀ ਵੀਡੀਓ ਹੋਈ ਵਾਇਰਲ, ਕਿਸਾਨ ਆਗੂ ਪੰਧੇਰ ਨੇ ਕਿਹਾ, ਆਹ ਵੇਖ ਲਓ ਮਾਨ ਸਰਕਾਰ ਦਾ ਰੰਗਲਾ ਪੰਜਾਬ


ਵੀਓਪੀ ਬਿਊਰੋ, ਅੰਮ੍ਰਿਤਸਰ-ਪੰਜਾਬ ਸਰਕਾਰ ਵੱਲੋਂ ਸੂਬੇ ਵਿਚੋਂ ਨਸ਼ਾ ਖ਼ਤਮ ਕਰਨ ਲਈ ਵੱਡੇ ਪੱਧਰ ਉਤੇ ਮੁਹਿੰਮਾਂ ਵਿੱਢੀਆਂ ਜਾ ਰਹੀਆਂ ਹਨ। ਇਸੇ ਤਹਿਤ ਪੰਜਾਬ ਪੁਲਿਸ ਵੱਲੋਂ ਕਈ ਸਰਚ ਮੁਹਿੰਮਾਂ ਚਲਾਈਆਂ ਗਈਆਂ। ਵੱਡੇ ਪੱਧਰ ਉਤੇ ਨਾਕਾਬੰਦੀ ਕੀਤੀ ਗਈ ਹੈ। ਘਰਾਂ ਦੇ ਘਰ ਛਾਣ ਮਾਰੇ ਗਏ ਪਰ ਫਿਰ ਵੀ ਕੋਈ ਵੱਡੀ ਸਫ਼ਲਤਾ ਪੁਲਿਸ ਹੱਥ ਨਹੀਂ ਲੱਗੀ। ਇਸ ਵਿਚਾਲੇ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੇ ਇਨ੍ਹਾਂ ਮੁਹਿੰਮਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਸ ਵੀਡੀਓ ਵਿਚ ਇਕ ਕੁੜੀ ਨਸ਼ੇ ਵਿਚ ਧੁੱਤ ਹੋਈ ਝੂਮਦੀ ਨਜ਼ਰ ਆ ਰਹੀ ਹੈ, ਜੋ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੀ ਦੱਸੀ ਜਾ ਰਹੀ ਹੈ। ਅਜਿਹੇ ਵਿਚ ਪੰਜਾਬ ਸਰਕਾਰ ਉਤੇ ਸਵਾਲ ਵੀ ਉਠਣੇ ਸ਼ੁਰੂ ਹੋ ਗਏ ਹਨ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਵਰਨ ਸਿੰਘ ਪੰਧੇਰ ਨੇ ਇਹ ਵੀਡੀਓ ਸੋਸ਼ਲ ਮੀਡੀਆ ਐਕਸ ਉਤੇ ਸਾਂਝੀ ਕਰ ਕੇ ਚਿੰਤਾ ਜ਼ਾਹਿਰ ਕਰਦੇ ਹੋਏ ਮਾਨ ਸਰਕਾਰ ਉਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਦੇਖ ਲਓ ਮਾਨ ਸਰਕਾਰ ਦਾ ਰੰਗਲਾ ਪੰਜਾਬ।
ਸਰਕਾਰਾਂ ਸਿਵਲ ਸੁਸਾਇਟੀ ਸਮਾਜ ਸਭ ਫੇਲ ਹੁੰਦਾ ਨਜ਼ਰ ਆ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ੇ ਵਿਚ ਬਰਬਾਦ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਇਹ ਪਹਿਲੀ ਵੀਡੀਓ ਨਹੀਂ ਹੈ ਜਿਸ ਵਿਚ ਕੁੜੀ ਨਸ਼ੇ ਵਿਚ ਝੂਮਦੀ ਨਜ਼ਰ ਆ ਰਹੀ ਹੈ ਤੇ ਵਾਇਰਲ ਹੋਈ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵੀਡੀਓਜ਼ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਚੁੱਕੀਆਂ ਹਨ। ਅੰਮ੍ਰਿਤਸਰ ਦੀ ਹੀ ਇਕ ਨਵ ਵਿਆਹੁਤਾ ਦੀ ਵੀਡੀਓ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਸਰਕਾਰ ਹਿੱਲੀ ਜ਼ਰੂਰ ਸੀ। ਇਸ ਤੋਂ ਬਾਅਦ ਕਈ ਸਰਚ ਆਪ੍ਰੇਸ਼ਨ ਚਲਾਈ ਗਏ ਪਰ ਕੋਈ ਵੱਡੀ ਸਫਲਤਾ ਹੱਥ ਨਹੀਂ ਲੱਗੀ।

error: Content is protected !!