ਕੁੜੀ ਮਗਰ ਮੁੰਡੇ ਨੇ ਵੀ ਨਹਿਰ ਵਿਚ ਮਾਰ ਦਿੱਤੀ ਛਾਲ, ਗੋਤਾਖੋਰਾਂ ਨੇ ਕੁੜੀ ਨੂੰ ਕੱਢਿਆ ਪਰ ਹੋ ਚੁੱਕੀ ਸੀ ਮੌ+ਤ, ਮੁੰਡਾ ਲਾਪਤਾ

ਕੁੜੀ ਮਗਰ ਮੁੰਡੇ ਨੇ ਵੀ ਨਹਿਰ ਵਿਚ ਮਾਰ ਦਿੱਤੀ ਛਾਲ, ਗੋਤਾਖੋਰਾਂ ਨੇ ਕੁੜੀ ਨੂੰ ਕੱਢਿਆ ਪਰ ਹੋ ਚੁੱਕੀ ਸੀ ਮੌ+ਤ, ਮੁੰਡਾ ਲਾਪਤਾ

ਵੀਓਪੀ ਬਿਊਰੋ, ਪਟਿਆਲਾ : ਪਟਿਆਲਾ ਵਿਖੇ ਬੀਤੇ ਦਿਨੀਂ ਸੰਗਰੂਰ ਰੋਡ ’ਤੇ ਭਾਖੜਾ ਨਹਿਰ ਵਿਚ ਇਕ ਕਾਲਜ ਦੇ ਕੁੜੀ ਮੁੰਡੇ ਨੇ ਛਾਲ ਮਾਰ ਦਿੱਤੀ। ਗੋਤਾਖੋਰਾਂ ਦੀ ਮਦਦ ਨਾਲ ਕੁੜੀ ਦੀ ਲਾ+ਸ਼ ਨਹਿਰ ਵਿਚੋਂ ਬਰਾਮਦ ਕੀਤੀ ਗਈ ਹੈ ਜਦੋਂਕਿ ਮੁੰਡੇ ਦੀ ਭਾਲ ਦੇਰ ਸ਼ਾਮ ਤਕ ਜਾਰੀ ਰਹੀ ਹੈ।

ਨਹਿਰ ਵਿਚ ਰੁੜ੍ਹੀ ਵਿਦਿਆਰਥਣ ਦੀ ਪਛਾਣ ਸਰਬਜੀਤ ਕੌਰ ਵਾਸੀ ਟੋਹਾਣਾ ਹਰਿਆਣਾ ਤੇ ਲੜਕੇ ਦੀ ਪਛਾਣ ਜਗਨੂਰ ਸਿੰਘ ਵਾਸੀ ਕੜਾਹ ਵਾਲਾ ਚੌਕ ਪਟਿਆਲਾ ਵਜੋਂ ਹੋਈ ਹੈ। ਭੋਲੇ ਸ਼ੰਕਰ ਗੋਤਾਖੋਰ ਕਲੱਬ ਮੁਖੀ ਸ਼ੰਕਰ ਭਾਰਦਵਾਜ ਨੇ ਕਿਹਾ ਕਿ ਦੁਪਹਿਰ ਕਰੀਬ ਦੋ ਵਜੇ ਇਕ ਲੜਕੀ ਨੇ ਨਹਿਰ ਵਿਚ ਛਾਲ ਮਾਰੀ, ਜਿਸ ਤੋਂ ਬਾਅਦ ਇਕ ਲੜਕੇ ਨੇ ਵੀ ਛਾਲ ਮਾਰ ਦਿੱਤੀ। ਪਤਾ ਲੱਗਦਿਆਂ ਹੀ ਨਹਿਰ ਕੰਢੇ ਬੈਠੇ ਗੋਤਾਖੋਰਾਂ ਨੇ ਲੜਕੀ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਮੌ+ਤ ਹੋ ਚੁੱਕੀ ਸੀ। ਜਦੋਂਕਿ ਲੜਕੇ ਦੀ ਲਾ+ਸ਼ ਪਾਣੀ ਦੇ ਤੇਜ਼ ਵਹਾਅ ਦੇ ਨਾਲ ਅੱਗੇ ਰੁੜ੍ਹ ਗਈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਸ਼ੰਕਰ ਨੇ ਦੱਸਿਆ ਕਿ ਦੋਵੇਂ ਜਣੇ ਸੰਗਰੂਰ ਰੋਡ ਸਥਿਤ ਇਕ ਕਾਲਜ ਦੇ ਵਿਦਿਆਰਥੀ ਸਨ। ਵਿਦਿਆਰਥੀ ਜਗਨੂਰ ਸਿੰਘ ਦੇ ਛੋਟੇ ਭਰਾ ਯੋਗਵੀਰ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਆ ਕੇ ਪਤਾ ਲੱਗਿਆ ਹੈ ਕਿ ਲੜਕੀ ਨੂੰ ਬਚਾਉਣ ਲਈ ਜਗਨੂਰ ਨੇ ਛਾਲ ਮਾਰੀ ਸੀ ਪਰ ਉਹ ਆਪ ਵੀ ਪਾਣੀ ਵਿਚ ਰੁੜ੍ਹ ਗਿਆ ਹੈ। ਥਾਣਾ ਪਸਿਆਣਾ ਮੁਖੀ ਇੰਸਪੈਕਟਰ ਕਰਨਬੀਰ ਸਿੰਘ ਸੰਧੂ ਨੇ ਕਿਹਾ ਕਿ ਮ੍ਰਿਤ+ਕਾਂ ਦੇ ਪਰਿਵਾਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ, ਲੜਕੇ ਦੀ ਲਾ+ਸ਼ ਦੀ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ।

error: Content is protected !!