ਵਿਆਹ ਦੇ ਟੈਂਟ ਵੀ ਨਹੀਂ ਲਥੇ, ਵਿਛ ਗਏ ਸੱਥਰ…ਸ਼ੇਰਵਾਨੀ ਵਾਪਸ ਕਰਨ ਗਏ ਦੋ ਦਿਨ ਪਹਿਲਾਂ ਵਿਆਹੇ ਪਟਵਾਰੀ ਦੀ ਗੱਡੀ ਪੈਂਚਰ ਹੋਣ ਕਾਰਨ ਵਾਪਰ ਗਿਆ ਹਾਦਸਾ, ਹੋਈ ਦਰਦਨਾਕ ਮੌ+ਤ

ਵਿਆਹ ਦੇ ਟੈਂਟ ਵੀ ਨਹੀਂ ਲਥੇ, ਵਿਛ ਗਏ ਸੱਥਰ…ਸ਼ੇਰਵਾਨੀ ਵਾਪਸ ਕਰਨ ਗਏ ਦੋ ਦਿਨ ਪਹਿਲਾਂ ਵਿਆਹੇ ਪਟਵਾਰੀ ਦੀ ਗੱਡੀ ਪੈਂਚਰ ਹੋਣ ਕਾਰਨ ਵਾਪਰ ਗਿਆ ਹਾਦਸਾ, ਹੋਈ ਦਰਦਨਾਕ ਮੌ+ਤ


ਸ੍ਰੀ ਮੁਕਤਸਰ ਸਾਹਿਬ : ਹਾਲੇ ਨਵ ਵਿਆਹੀ ਦੇ ਹੱਥਾਂ ਦੀ ਮਹਿੰਦੀ ਵੀ ਨਹੀਂ ਫਿੱਕੀ ਪਈ ਕਿ ਸੜਕ ਹਾਦਸੇ ਵਿਚ ਉਸ ਦਾ ਸੁਹਾਗ ਉਜੜ ਗਿਆ। ਵਿਆਹ ਵਾਲੀ ਸ਼ੇਰਵਾਨੀ ਵਾਪਸ ਕਰਨ ਗਏ ਦੋ ਦਿਨ ਪਹਿਲਾਂ ਵਿਆਹੇ ਪਟਵਾਰੀ ਦੀ ਕਾਰ ਟਾਇਰ ਪੈਂਚਰ ਹੋਣ ਕਾਰਨ ਟਰੱਕ ਨਾਲ ਜਾ ਟਕਰਾਈ। ਹਾਦਸੇ ਵਿਚ ਉਸ ਦੀ ਮੌ+ਤ ਹੋ ਗਈ। ਇਹ ਦਰਦਨਾਕ ਹਾਦਸਾ ਮੁਕਤਸਰ ਦੇ ਗਿੱਦੜਬਾਹਾ ਬਲਾਕ ‘ਚ ਬਠਿੰਡਾ ਰੋਡ ‘ਤੇ ਵਾਪਰਿਆ। ਘਟਨਾ ਵੀਰਵਾਰ ਦੇਰ ਰਾਤ ਵਾਪਰੀ। ਮ੍ਰਿਤ+ਕ ਦੀ ਪਛਾਣ ਸੰਦੀਪ ਸਿੰਘ ਪੁੱਤਰ ਸੋਮਪਾਲ ਸਿੰਘ ਵਾਸੀ ਕੋਟਭਾਈ ਵਜੋਂ ਹੋਈ ਹੈ। ਮ੍ਰਿਤਕ ਮਾਲ ਵਿਭਾਗ ‘ਚ ਪਟਵਾਰੀ ਵਜੋਂ ਕੰਮ ਕਰਦਾ ਸੀ ਤੇ ਦੋ ਦਿਨ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ।


ਜਾਣਕਾਰੀ ਮੁਤਾਬਕ ਵੀਰਵਾਰ ਨੂੰ ਸੰਦੀਪ ਸਿੰਘ ਬਠਿੰਡਾ ਆਪਣੇ ਵਿਆਹ ‘ਚ ਪਹਿਨੀ ਹੋਈ ਸ਼ੇਰਵਾਨੀ ਵਾਪਸ ਕਰ ਕੇ ਸਵਿਫਟ ਡਿਜ਼ਾਇਰ ਕਾਰ ‘ਚ ਕੋਟਭਾਈ ਨੂੰ ਆ ਰਿਹਾ ਸੀ। ਜਦੋਂ ਉਹ ਭਿਸੀਆਣਾ ਨੇੜੇ ਬਠਿੰਡਾ ਰੋਡ ’ਤੇ ਪਹੁੰਚਿਆ ਤਾਂ ਇਕ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਦਰਦਨਾਕ ਮੌ+ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਦੇ ਘਰੋਂ ਅਜੇ ਤਕ ਵਿਆਹ ਦਾ ਟੈਂਟ ਵੀ ਨਹੀਂ ਉਤਾਰਿਆ ਗਿਆ। ਸੰਦੀਪ ਦੀ ਮੌਤ ਦੀ ਖਬਰ ਸੁਣਦੇ ਹੀ ਪਰਿਵਾਰ ਤੇ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ। ਦੱਸ ਦੇਈਏ ਕਿ ਸੰਦੀਪ ਸਿੰਘ ਦੇ ਪਿਤਾ ਦੀ ਵੀ ਮੌ+ਤ ਹੋ ਚੁੱਕੀ ਹੈ ਤੇ ਉਸ ਨੂੰ ਪਿਤਾ ਦੀ ਥਾਂ ‘ਤੇ ਪਟਵਾਰੀ ਦੀ ਨੌਕਰੀ ਮਿਲੀ ਹੈ।

error: Content is protected !!