‘ਰਾਤ ਨੂੰ ਮਿਲਣ ਲਈ ਬੁਲਾਉਂਦੇ ਨੇ’…ਮਹਿਲਾ ਜੱਜ ਮੰਗਣ ਲੱਗੀ ਇੱਛਾ ਮੌ+ਤ, ਬੋਲੀ-ਮੈਂ ਲੋਕਾਂ ਨਿਆਂ ਦਿੰਦੀ ਹਾਂ, ਭਰੀ ਅਦਾਲਤ ਵਿਚ ਮੇਰੇ ਨਾਲ ਹੀ ਹੋਇਆ…

‘ਰਾਤ ਨੂੰ ਮਿਲਣ ਲਈ ਬੁਲਾਉਂਦੇ ਨੇ’…ਮਹਿਲਾ ਜੱਜ ਮੰਗਣ ਲੱਗੀ ਇੱਛਾ ਮੌ+ਤ, ਬੋਲੀ-ਮੈਂ ਲੋਕਾਂ ਨਿਆਂ ਦਿੰਦੀ ਹਾਂ, ਭਰੀ ਅਦਾਲਤ ਵਿਚ ਮੇਰੇ ਨਾਲ ਹੀ ਹੋਇਆ…

ਵੀਓਪੀ ਬਿਊਰੋ, ਨੈਸ਼ਨਲ-ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੀ ਮਹਿਲਾ ਸਿਵਲ ਜੱਜ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਕੋਲੋਂ ਆਪਣਾ ਜੀਵਨ ਖ਼ਤਮ ਕਰਨ ਦੀ ਮਨਜ਼ੂਰੀ ਮੰਗੀ ਹੈ। ਇਸ ਸਬੰਧ ਵਿੱਚ ਮਹਿਲਾ ਜੱਜ ਨੇ ਇੱਕ ਪੱਤਰ ਲਿਖਿਆ ਹੈ, ਉਸ ਨੇ ਜ਼ਿਲ੍ਹਾ ਜੱਜ ਉਤੇ ਜਿਨਸੀ ਸ਼ੋਸ਼ਣ ਕਰਨ ਗੰਭੀਰ ਦੋਸ਼ ਲਾਇਆ ਹੈ। ਉਸ ਨੇ ਕਿਹਾ ਕਿ ਭਰੀ ਅਦਾਲਤ ਵਿਚ ਉਸ ਦਾ ਸਰੀਰਕ ਸ਼ੋਸ਼ਣ ਹੋਇਆ


ਜਾਣਕਾਰੀ ਮੁਤਾਬਕ ਯੂਪੀ ਦੀ ਮਹਿਲਾ ਜੱਜ ਨੇ ਸੀਜੇਆਈ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਸ ਨੂੰ ਇੱਛਾ ਮੁਤਾਬਕ ਮੌਤ ਦੀ ਮਨਜ਼ੂਰੀ ਦੇ ਦਿਓ। ਇੱਕ ਪੱਤਰ ਵਿੱਚ ਕਿਹਾ ਗਿਆ ਸੀ ਕਿ ਇੱਕ ਜ਼ਿਲ੍ਹਾ ਜੱਜ ਵੱਲੋਂ ਉਸ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਕੀਤਾ ਹੈ। ਉਸ ਨੂੰ ਭਰੀ ਅਦਾਲਤ ਵਿਚ ਅਪਮਾਨਿਤ ਕੀਤਾ ਗਿਆ। ਗਾਲ੍ਹਾਂ ਕੱਢੀਆਂ ਗਈਆਂ। ਮੈਨੂੰ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਣਾ ਪਿਆ। ਮੈਨੂੰ ਖੁਦ ਨੂੰ ਕੀੜੇ ਜਿਹਾ ਹੋਣ ਦਾ ਅਹਿਸਾਸ ਕਰਵਾਇਆ ਗਿਆ। ਮੈਂ ਦੂਜਿਆਂ ਨੂੰ ਨਿਆਂ ਦਿਵਾਉਂਦੀ ਹਾਂ ਪਰ ਮੈਨੂੰ ਨਿਆਂ ਕੌਣ ਦੇਵੇਗਾ ?


ਬਾਰਾਬੰਕੀ ਵਿਚ ਪ੍ਰਗਟੀ ਦੇ ਜ਼ਿਲ੍ਹਾ ਜੱਜ ਵੱਲੋਂ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਗਿਆ ਹੈ। ਉਹ ਮਹਿਲਾ ਜੱਜ ਨੂੰ ਰਾਤ ਨੂੰ ਮਿਲਣ ਨੂੰ ਕਹਿੰਦੇ ਹਨ। ਮਹਿਲਾ ਜੱਜ ਦਾ ਕਹਿਣਾ ਹੈ ਕਿ ਇਸ ਬਾਰੇ ਉਸ ਨੇ ਕਈ ਵਾਰ ਸ਼ਿਕਾਇਤ ਕੀਤੀ ਸੀ ਪਰ ਉਸ ‘ਤੇ ਕੋਈ ਸੁਣਾਈ ਨਹੀਂ ਕੀਤੀ ਜਾਂਦੀ। ਬਹੁਤ ਨਿਰਾਸ਼ ਹੋ ਕੇ ਉਸ ਨੇ ਚੀਫ ਜਸਟਿਸ ਨੂੰ ਪੱਤਰ ਭੇਜਿਆ ਹੈ।

error: Content is protected !!