ਪਤਨੀ ਲਾਉਂਦੀ ਸੀ ਚਿੱਟਾ, ਪੰਜਾਬ ਪੁਲਿਸ ਦੀ ਨੌਕਰੀ ਛੱਡ ਬਣ ਗਿਆ ਨਸ਼ਾ ਸਮੱਗਲਰ, ਦੁਨੀਆ ਭਰ ਵਿਚ ਮਸ਼ਹੂਰ ਹੈ 7.6 ਫੁੱਟਾ ਸਾਬਕਾ ਕਾਂਸਟੇਬਲ

ਪਤਨੀ ਲਾਉਂਦੀ ਸੀ ਚਿੱਟਾ, ਪੰਜਾਬ ਪੁਲਿਸ ਦੀ ਨੌਕਰੀ ਛੱਡ ਬਣ ਗਿਆ ਨਸ਼ਾ ਸਮੱਗਲਰ, ਦੁਨੀਆ ਭਰ ਵਿਚ ਮਸ਼ਹੂਰ ਹੈ 7.6 ਫੁੱਟਾ ਸਾਬਕਾ ਕਾਂਸਟੇਬਲ


ਵੀਓਪੀ ਬਿਊਰੋ, ਅੰਮ੍ਰਿਤਸਰ-ਅਮਰੀਕਾ ਗੌਟ ਟੇਲੈਂਟ ਵਿਚ ਪਹੁੰਚ ਕੇ ਦੁਨੀਆ ਭਰ ਵਿਚ ਨਾਮ ਖੱਟਣ ਵਾਲਾ ਪੰਜਾਬ ਪੁਲਿਸ ਦਾ 7 ਫੁੱਟ 6 ਇੰਚ ਕੱਦ ਵਾਲਾ ਸਾਬਕਾ ਕਾਂਸਟੇਬਲ ਜਗਦੀਪ ਸਿੰਘ ਸਿਲਾਖਾਂ ਦੀ ਹਵਾ ਖਾ ਰਿਹਾ ਹੈ। ਉਸ ਨੂੰ ਹਾਲ ਹੀ ਵਿਚ ਪੰਜਾਬ ਖੁਫੀਆ ਵਿਭਾਗ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਤਰਨਤਾਰਨ ਤੋਂ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਜਗਦੀਪ ਪਿਛਲੇ 5 ਦਿਨਾਂ ਤੋਂ ਪੁਲਿਸ ਰਿਮਾਂਡ ’ਤੇ ਹੈ, ਉਸ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਉਸ ਨਾਲ ਜੁੜੇ ਸਮੱਗਲਰਾਂ ਅਤੇ ਉਹ ਜਿੱਥੋਂ ਸੁਪਲਾਈ ਕਰਦਾ ਸੀ, ਬਾਰੇ ਬਾਰੀਕੀ ਨਾਲ ਪੁੱਛਗਿੱਛ ਕਰ ਰਿਹਾ ਹੈ।


ਪੁੱਛਗਿੱਛ ਦੌਰਾਨ ਜਗਦੀਪ ਨੇ ਦੱਸਿਆ ਕਿ ਉਸ ਦੀ ਪਤਨੀ ਨਸ਼ੇ ਦਾ ਸੇਵਨ ਕਰਦੀ ਹੈ, ਜਿਸ ਦੀ ਪੂਰਤੀ ਲਈ ਉਹ ਸਮੱ.ਗਲਰਾਂ ਨਾਲ ਮਿਲ ਗਿਆ ਤੇ ਮੋਟਾ ਮੁਨਾਫਾ ਦੇਖ ਕੇ ਉਹ ਇਸੇ ਧੰਦੇ ਵਿਚ ਚਲਾ ਗਿਆ। ਪੰਜਾਬ ਪੁਲਿਸ ਵਿਚ ਕਾਂਸਟੇਬਲ ਵਜੋਂ ਸੇਵਾ ਨਿਭਾਅ ਰਹੇ ਜਗਦੀਪ ਨੇ ਪੈਸਿਆਂ ਦੀ ਚਮਕ ਦੇਖ ਕੇ ਨੌਕਰੀ ਛੱਡ ਕੇ ਹੈਰੋਇਨ ਦੀ ਤਸ.ਕਰੀ ਕਰਨੀ ਸ਼ੁਰੂ ਕਰ ਦਿੱਤੀ।
ਨਸ਼ਾ ਤਸਕਰੀ ਦੇ ਕਾਰੋਬਾਰ ‘ਚ ਜਗਦੀਪ ਸਿੰਘ ਦੇ ਪਾਕਿਸਤਾਨ ਦੇ ਦੋ ਸਮੱ.ਗਲਰਾਂ ਅਲੀ ਸ਼ਾਹ ਅਤੇ ਬਾਬਾ ਇਮਰਾਨ ਨਾਲ ਸਬੰਧ ਬਣ ਗਏ, ਜਿਨ੍ਹਾਂ ਤੋਂ ਉਸ ਨੇ ਸਰਹੱਦ ਪਾਰ ਤੋਂ ਹੈਰੋਇਨ ਮੰਗਵਾਉਣੀ ਸ਼ੁਰੂ ਕਰ ਦਿੱਤੀ। ਕਈ ਵਾਰ ਹੈਰੋਇਨ ਮੰਗਵਾਉਣ ਵਾਲੇ ਜਗਦੀਪ ਨੂੰ ਆਖਰਕਾਰ ਪੁਲਿਸ ਨੇ ਫੜ ਲਿਆ ਅਤੇ ਹੁਣ ਜੇਲ੍ਹ ਵਿਚ ਬੰਦ ਹੈ।

error: Content is protected !!