REELS ਦੀ ਲਤ, ਅਸ਼ਲੀਲਤਾ ਪਰੋਸਣ ਲੱਗੀਆਂ ਕੁੜੀਆਂ, Likes ਦੇ ਚੱਕਰ ਵਿਚ Life ਖਤਰੇ ਵਿਚ ਪਾ ਰਹੇ ਨੌਜਵਾਨ

REELS ਦੀ ਲਤ, ਅਸ਼ਲੀਲਤਾ ਪਰੋਸਣ ਲੱਗੀਆਂ ਕੁੜੀਆਂ, Likes ਦੇ ਚੱਕਰ ਵਿਚ Life ਖਤਰੇ ਵਿਚ ਪਾ ਰਹੇ ਨੌਜਵਾਨ

ਵੀਓਪੀ ਬਿਊਰੋ, ਨੈਸ਼ਨਲ-ਟਿਕਟਾਕ ਤੋਂ ਬਾਅਦ ਹੁਣ ਰੀਲਜ਼ ਦਾ ਖੁਮਾਰ ਲੋਕਾਂ ਸਿਰ ਚੜ੍ਹ ਬੋਲ ਰਿਹਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗ ਤਕ ਰੀਲਜ਼ ਬਣਾ ਰਹੇ ਹਨ। ਰੀਲਜ਼ ਬਣਾ ਕੇ ਰੁਪਏ ਕਮਾਉਣ ਨੂੰ ਪ੍ਰੋਫੈਸ਼ਨ ਵਜੋਂ ਅਪਣਾਉਣਾ ਗ਼ਲਤ ਨਹੀਂ ਪਰ ਨੌਜਵਾਨ ਪੈਸਿਆਂ ਲਈ ਲਾਈਕਸ ਲੈਣ ਦੇ ਚੱਕਰ ਵਿਚ ਲਾਈਫ ਖਤਰੇ ਵਿਚ ਪਾਉਣ ਉਤੇ ਤੁਰੇ ਹੋਏ ਹਨ। ਲਾਈਕਸ ਸ਼ੇਅਰ ਤੇ ਫਾਲੋ ਦੀ ਇਸ ਖੇਡ ਵਿਚ ਕਈ ਕੁੜੀਆਂ, ਮੁੰਡੇ ਅਸ਼ਲੀਲਤਾ ਪਰੋਸਣ ਲੱਗੇ ਹਨ। ਬੀਤੇ ਦਿਨਾਂ ਤੋਂ ਇਕ ਰੀਲ ਬਹੁਤ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਕੁੜੀ ਸਟੇਸ਼ਨ ਉਤੇ ਇਕ ਰੇਲ ਗੱਡੀ ਵਿਚੋਂ ਛਾਲ ਮਾਰ ਕੇ ਪਲੇਟਫਾਰਮ ਉਤੇ ਪਹੁੰਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਕੁਝ ਮੁੰਡਿਆਂ ਨਾਲ ਵੀ ਟਕਰਾਉਂਦੀ ਹੈ। ਇਸ ਤੋਂ ਬਾਅਦ ਉਹ ਜ਼ਮੀਨ ਉਤੇ ਲੇਟ ਜਾਂਦੀ ਹੈ ਤੇ ਡਾਂਸ ਸਟੈਪ ਕਰਨ ਲੱਗਦੀ ਹੈ। ਆਉਂਦੇ ਜਾਂਦੇ ਲੋਕਾਂ ਨੂੰ ਡਿਸਟਰਬ ਕਰਦੀ ਇਹ ਕੁੜੀ ਡਾਂਸ ਕਰਦੀ ਰਹੀ। ਇੰਨਾ ਹੀ ਨਹੀਂ, ਹੁਣ ਲੋਕ ਟਰੇਨਾਂ, ਬੱਸਾਂ ਤੇ ਰੇਲਵੇ ਫਾਟਕਾਂ ਉਤੇ ਫੋਨ ਫੜ ਨੱਚਦੇ ਟੱਪਦੇ ਵੇਖੇ ਜਾ ਰਹੇ ਹਨ।


ਜਨਤਕ ਥਾਵਾਂ ਉਤੇ ਰੀਲਜ਼ ਬਣਾਉਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਨਾ ਸਿਰਫ਼ ਡਾਂਸ, ਬਲਕਿ ਜੋਖਮ ਭਰੇ ਐਕਟ ਕਰਨ ਤੋਂ ਵੀ ਨੌਜਵਾਨ ਪਿੱਛੇ ਨਹੀਂ ਹਨ। ਦੂਜੇ ਪਾਸੇ ਅਜਿਹਾ ਵਰਗ ਵੀ ਹੈ ਜੋ ਚਾਹੁੰਦਾ ਹੈ ਕਿ ਲੋਕ ਰੀਲ ਤਾਂ ਬਣਾਉਣ ਪਰ ਜਨਤਕ ਥਾਵਾਂ ਤੋਂ ਪਰਹੇਜ਼ ਕਰਨ।
ਇਥੇ ਹੀ ਬਸ ਨਹੀਂ, ਕੁੜੀਆਂ ਰੀਲਜ਼ ਬਣਾਉਣ ਵਿਚ ਮੁੰਡਿਆਂ ਨਾਲੋਂ ਵੀ ਅੱਗੇ ਹਨ। ਮੁੰਡੇ ਜਿੱਥੇ ਅਸ਼ਲੀਲ ਕੁਮੈਂਟਾਂ ਵਾਲੀਆਂ ਵੀਡੀਓਜ਼ ਬਣਾ ਕੇ ਲਾਈਕਸ ਲੈਣ ਦੇ ਚੱਕਰ ਵਿਚ ਹਨ, ਉਥੇ ਕੁੜੀਆਂ ਵੀ ਹਾਫ ਨਿਊਡ ਹੋ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿਚ ਜੁਟੀਆਂ ਹੋਈਆਂ ਹਨ। ਅਸ਼ਲੀਲਤਾ ਭਰੇ ਡਾਂਸ ਸਟੈਪਸ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀਆਂ। ਹਾਲਾਂਕਿ ਇੰਸਟਾ ਉਤੇ ਬੱਚਿਆਂ ਨਾਲ ਸਬੰਧਤ ਅਸ਼ਲੀਲ ਸਮੱਗਰੀ ਦੇ ਵਾਇਰਲ ਹੋਣ ਦੇ ਵੀ ਮਾਮਲੇ ਸਾਹਮਣੇ ਆ ਚੁੱਕੇ ਹਨ।ਜਿਸ ਉਤੇ ਸਖ਼ਤ ਕਾਰਵਾਈ ਵੀ ਹੋਈ ਪਰ ਐਂਟਰਟੇਨਮੈਂਟ ਦੇ ਨਾਂ ਉਤੇ ਅਸ਼ਲੀਲਤਾ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ। ਉਧਰ, ਕਈ ਸੋਸ਼ਲ ਮੀਡੀਆ ਸਟਾਰਜ਼ ਜੋ ਇਨ੍ਹਾਂ ਰੀਲਜ਼ ਕਰ ਕੇ ਹੀ ਬਣੇ ਹਨ, ਉਨ੍ਹਾਂ ਦੀਆਂ ਵੀ ਅਸ਼ਲੀਲ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ। ਇਹ ਗੰਭੀਰ ਵਿਸ਼ਾ ਹੈ, ਜਿਸ ਬਾਰੇ ਸਮਾਜ ਨੂੰ ਸੋਚਣ ਵਿਚਾਰਨ ਦੀ ਲੋੜ ਹੈ।

error: Content is protected !!