ਚੰਡੀਗੜ੍ਹ ਤੇ ਪੰਜਾਬ ਦੇ ਇਨ੍ਹਾਂ ਸ਼ਹਿਰਾਂ ਵਿਚ ਜਲਦ ਦੌੜੇਗੀ ਮੈਟਰੋ, ਜਲਦ ਸ਼ੁਰੂ ਹੋਣ ਜਾ ਰਿਹੈ ਕੰਮ

ਚੰਡੀਗੜ੍ਹ ਤੇ ਪੰਜਾਬ ਦੇ ਇਨ੍ਹਾਂ ਸ਼ਹਿਰਾਂ ਵਿਚ ਜਲਦ ਦੌੜੇਗੀ ਮੈਟਰੋ, ਜਲਦ ਸ਼ੁਰੂ ਹੋਣ ਜਾ ਰਿਹੈ ਕੰਮ


ਵੀਓਪੀ ਬਿਊਰੋ, ਚੰਡੀਗੜ੍ਹ-ਚੰਡੀਗੜ੍ਹ ਤੇ ਪੰਜਾਬ ਦੇ ਕਈ ਸ਼ਹਿਰਾਂ ਵਿਚ ਛੇਤੀ ਹੀ ਮੈਟਰੋ ਦੌੜੇਗੀ। ਰਾਜਪਾਲ ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬ ਦੇ ਰਾਜਪਾਲ ਦੀ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਮੈਟਰੋ ਦੇ ਰੂਟ ਪਲਾਨ ਨਿਰਧਾਰਤ ਹੋਏ ਹਨ। ਇਹ ਮੈਟਰੋ ਪੰਜਾਬ ਦੇ ਮੁਹਾਲੀ ਜ਼ਿਲ੍ਹੇ, ਜ਼ੀਰਕਪੁਰ, ਡੇਰਾਬਸੀ ਸਣੇ ਹੋਰ ਇਲਾਕੇ ਕਵਰ ਕਰੇਗੀ। ਇਸ ਤੋਂ ਇਲਾਵਾ ਹਰਿਆਣਾ ਦਾ ਪੰਚਕੂਲਾ ਵੀ ਇਸ ਵਿਚ ਸ਼ਾਮਲ ਹੋਵੇਗਾ। ਇਸ ਮੁਤਾਬਕ 2 ਫੇਜ਼ਾਂ ਵਿਚ 154 ਕਿਲੋਮੀਟਰ ਦਾ ਰੂਟ ਹੋਵੇਗਾ। ਰੂਟ ਮੁਤਾਬਕ 3 ਕੋਰੀਡੋਰ ਬਣਾਏ ਗਏ ਹਨ। ਪਹਿਲੇ ਫੇਜ਼ ‘ਚ 91 ਕਿਲੋਮੀਟਰ ਦਾ ਰੂਟ ਹੋਵੇਗਾ।


ਇਸ ਪ੍ਰਾਜੈਕਟ ਨੂੰ ਜਲਦੀ ਸ਼ੁਰੂ ਕਰਨ ਲਈ ਕੇਂਦਰ ਸਰਕਾਰ, ਯੂਟੀ ਪ੍ਰਸ਼ਾਸਨ ਸਣੇ ਪੰਜਾਬ ਤੇ ਹਰਿਆਣਾ ਸਰਕਾਰ ਵੱਲੋਂ ਚਾਰਾਜੋਈ ਕੀਤੀ ਜਾ ਰਹੀ ਹੈ। ਟ੍ਰਾਈਸਿਟੀ ਵਿੱਚ ਮੈਟਰੋ ਐਲੀਵੇਟਿਡ ਹੋਵੇਗੀ ਜਾਂ ਜ਼ਮੀਨਦੋਜ਼ ਇਸ ਬਾਰੇ ਫੈਸਲਾ ਕੇਂਦਰ ਸਰਕਾਰ ਵੱਲੋਂ ਲਿਆ ਜਾਵੇਗਾ।
ਇਹ ਫ਼ੈਸਲਾ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਅਗਵਾਈ ਹੇਠ ਯੂਨੀਫਾਈਡ ਮੈਟਰੋ ਟ੍ਰਾਂਸਪੋਰਟੇਸ਼ਨ ਅਥਾਰਿਟੀ ਦੇ 23 ਮੈਂਬਰਾਂ ਦੀ ਦੂਜੀ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਦੌਰਾਨ ਰਾਈਟਸ ਵੱਲੋਂ ਤਿਆਰ ਕੀਤੀ ਗਈ ਏਏਆਰ ਰਿਪੋਰਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਦੌਰਾਨ ਮੈਟਰੋ ਪ੍ਰਾਜੈਕਟ ਨੂੰ ਜ਼ਮੀਨਦੋਜ਼ ਕਰਨ ’ਤੇ ਪੈਣ ਵਾਲੇ ਵਿੱਤੀ ਬੋਝ ਸਬੰਧੀ ਵੀ ਵਿਚਾਰ-ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਟਰੋ ਨੂੰ ਜ਼ਮੀਨਦੋਜ਼ ਬਣਾਉਣ ਲਈ ਬਜਟ ਵਿੱਚ 8000 ਕਰੋੜ ਰੁਪਏ ਦਾ ਹੋਰ ਵਾਧਾ ਹੋਣ ਦਾ ਅਨੁਮਾਨ ਹੈ। ਜਦੋਂ ਕਿ ਮੈਟਰੋ ਪ੍ਰਾਜੈਕਟ ਲਈ 11 ਹਜ਼ਾਰ ਕਰੋੜ ਰੁਪਏ ਦੇ ਕਰੀਬ ਬਜਟ ਰੱਖਿਆ ਗਿਆ ਹੈ। ਇਸ ਲਈ ਮੈਟਰੋ ’ਤੇ ਵਧਣ ਵਾਲੇ ਖਰਚੇ ’ਤੇ ਵੀ ਵਿਚਾਰ-ਚਰਚਾ ਕੀਤੀ ਜਾਵੇਗੀ।

error: Content is protected !!