ਨਵੇਂ ਸਾਲ ਦੀ ਪਹਿਲੀ ਸਵੇਰ ਹੀ ਬਣ ਗਈ ਆਖਰੀ, ਵਾਪਰ ਗਿਆ ਭਾਣਾ, ਜਸ਼ਨ ਮਨਾਉਂਦਿਆਂ ਛੇ ਦੋਸਤਾਂ ਨੂੰ ਇਕੱਠਿਆਂ ਮਿਲੀ ਦਰਦਨਾਕ ਮੌ.ਤ

ਨਵੇਂ ਸਾਲ ਦੀ ਪਹਿਲੀ ਸਵੇਰ ਹੀ ਬਣ ਗਈ ਆਖਰੀ, ਵਾਪਰ ਗਿਆ ਭਾਣਾ, ਜਸ਼ਨ ਮਨਾਉਂਦਿਆਂ ਛੇ ਦੋਸਤਾਂ ਨੂੰ ਇਕੱਠਿਆਂ ਮਿਲੀ ਦਰਦਨਾਕ ਮੌ.ਤ


ਵੀਓਪੀ ਬਿਊਰੋ, ਨੈਸ਼ਨਲ-ਨਵੇਂ ਸਾਲ ਦੀ ਪਹਿਲੀ ਸਵੇਰ ਛੇ ਦੋਸਤਾਂ ਲਈ ਆਖਰੀ ਬਣ ਗਈ। ਤੇਜ਼ ਰਫ਼ਤਾਰ ਬੇਕਾਬੂ ਕਾਰ ਪਹਿਲਾਂ ਡਿਵਾਈਡਰ ਨਾਲ ਟਕਰਾਈ ਤੇ ਫਿਰ ਦਰੱਖਤ ਵਿਚ ਜਾ ਵੱਜੀ। ਹਾਦਸੇ ਵਿਚ ਛੇ ਦੋਸਤਾਂ ਦੀ ਦਰਦਨਾਕ ਮੌ.ਤ ਹੋ ਗਈ। ਇਹ ਹਾਦਸਾ ਝਾਰਖੰਡ ਦੇ ਜਮਸ਼ੇਦਪੁਰ ਵਿਖੇ ਵਾਪਰਿਆ। ਘਟਨਾ ਬਿਸਤੂਪੁਰ ਥਾਣਾ ਖੇਤਰ ਦੇ ਸਰਕਟ ਹਾਊਸ ਇਲਾਕੇ ‘ਚ ਚੌਕ ਨੇੜੇ ਵਾਪਰੀ। ਰਿਪੋਰਟ ਮੁਤਾਬਕ ਇਕ ਤੇਜ਼ ਰਫਤਾਰ ਬੇਕਾਬੂ ਕਾਰ ਪਹਿਲਾਂ ਡਿਵਾਈਡਰ ਨਾਲ ਟਕਰਾ ਗਈ ਅਤੇ ਫਿਰ ਦਰੱਖਤ ਨਾਲ ਟਕਰਾ ਕੇ ਪਲਟ ਗਈ।

ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਛੇ ਨੌਜਵਾਨਾਂ ਦੀ ਮੌ.ਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ ਅਤੇ ਇਸ ਨੂੰ ਸੁਣ ਕੇ ਆਸ-ਪਾਸ ਦੇ ਲੋਕ ਘਰਾਂ ਤੋਂ ਬਾਹਰ ਆ ਗਏ। ਸਥਾਨਕ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾ.ਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਅਤੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ।
ਕਰੇਨ ਰਾਹੀਂ ਲਾ.ਸ਼ਾਂ ਨੂੰ ਨੁਕਸਾਨੀ ਕਾਰ ਵਿੱਚੋਂ ਬਾਹਰ ਕੱਢਿਆ ਗਿਆ। ਸਾਰੇ ਛੇ ਮ੍ਰਿਤਕ ਆਰਆਈਟੀ ਥਾਣਾ ਖੇਤਰ ਦੇ ਕੁਲਪਤੰਗਾ ਦੇ ਰਹਿਣ ਵਾਲੇ ਸਨ।
ਇਸ ਘਟਨਾ ‘ਚ ਜ਼ਖ਼ਮੀ ਰਵੀ ਸ਼ੰਕਰ ਦੇ ਪਿਤਾ ਸੁਨੀਲ ਝਾਅ ਨੇ ਦੱਸਿਆ ਕਿ ਇਸ ਹਾਦਸੇ ‘ਚ 6 ਨੌਜਵਾਨਾਂ ਦੀ ਮੌ.ਤ ਹੋ ਗਈ ਪਰ ਉਨ੍ਹਾਂ ਦਾ ਪੁੱਤ ਠੀਕ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਗੱਡੀ ‘ਚ ਇਹ ਹਾਦਸਾ ਹੋਇਆ, ਉਸ ‘ਚ ਕੁੱਲ 8 ਲੋਕ ਸਵਾਰ ਸਨ। ਇਨ੍ਹਾਂ ‘ਚੋਂ 6 ਲੋਕਾਂ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ ਜਦਕਿ 2 ਨੌਜਵਾਨਾਂ ਦੀ ਜਾਨ ਬਚ ਗਈ।

error: Content is protected !!