ਜਲੰਧਰ ਦੇ ਡੀਐਸਪੀ ਦੀ ਬਸਤੀ ਬਾਵਾ ਖੇਲ ਦੀ ਨਹਿਰ ਨੇੜਿਓਂ ਮਿਲੀ ਲਾ.ਸ਼, ਮਕਸੂਦਾਂ ਨੇੜੇ ਚਲਾਈ ਸੀ ਗੋ.ਲ਼ੀ

ਜਲੰਧਰ ਦੇ ਡੀਐਸਪੀ ਦੀ ਬਸਤੀ ਬਾਵਾ ਖੇਲ ਦੀ ਨਹਿਰ ਨੇੜਿਓਂ ਮਿਲੀ ਲਾ.ਸ਼, ਮਕਸੂਦਾਂ ਨੇੜੇ ਚਲਾਈ ਸੀ ਗੋ.ਲ਼ੀ


ਜਲੰਧਰ (ਵੀਓਪੀ ਬਿਊਰੋ)-ਨਵੇਂ ਸਾਲ ਵਾਲੇ ਦਿਨ ਜਲੰਧਰ ਵਿਖੇ ਵੱਡੀ ਵਾਰਦਾਤ ਵਾਪਰੀ ਹੈ। ਨਵੇਂ ਸਾਲ ਦਾ ਸਾਥੀਆਂ ਨਾਲ ਜਸ਼ਨ ਮਨਾਉਣ ਗਏ ਪੰਜਾਬ ਪੁਲਿਸ ਦੇ ਡੀਐੱਸਪੀ ਦੀ ਲਾ.ਸ਼ ਬਸਤੀ ਬਾਵਾ ਖੇਲ ਨਹਿਰ ਦੇ ਕੋਲੋਂ ਮਿਲੀ ਹੈ। ਮ੍ਰਿਤ.ਕ ਦੀ ਪਛਾਣ ਦਲਬੀਰ ਸਿੰਘ ਵਾਸੀ ਸੰਗਰੂਰ ਦੇ ਪਿੰਡ ਲੱਧਾ ਕੋਠੀ ਵਜੋਂ ਹੋਈ ਹੈ, ਜੋਕਿ ਪੀਏਪੀ ਵਿਚ ਤਾਇਨਾਤ ਸੀ। ਰਾਤ ਨੂੰ ਆਪਣੇ ਦੋਸਤਾਂ ਦੇ ਨਾਲ ਨਵਾਂ ਸਾਲ ਮਨਾਉਣ ਗਏ ਸਨ। ਵਾਪਸ ਦੇ ਸਮੇਂ ਉਨ੍ਹਾਂ ਦੇ ਦੋਸਤ ਉਨ੍ਹਾਂ ਨੂੰ ਬੱਸ ਸਟੈਂਡ ਨੇੜੇ ਉਤਾਰ ਗਏ।


ਹੁਣ ਸਵੇਰੇ ਉਨ੍ਹਾਂ ਦੀ ਲਾ.ਸ਼ ਬਸਤੀ ਬਾਵਾ ਖੇਲ ਦੀ ਨਹਿਰ ਨੇੜਿਓਂ ਬਰਾਮਦ ਕੀਤੀ ਗਈ ਹੈ। ਇਹ ਕਤਲ ਹੈ ਜਾਂ ਹਾਦਸਾ ਇਸ ਦੇ ਬਾਰੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਹ ਉਹੀ ਡੀਐੱਸਪੀ ਹਨ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਮਕਸੂਦਾਂ ਨੇੜੇ ਗੋ.ਲ਼ੀ ਚਲਾਈ ਸੀ।
ਜੇਸੀਪੀ ਸੰਦੀਪ ਸ਼ਰਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਮਾਮਲਾ ਹਾਦਸਾ ਜਾਪਦਾ ਹੈ। ਡੀਐੱਸਪੀ ਦਲਬੀਰ ਸਿੰਘ ਰਾਤ ਨੂੰ ਪੈਦਲ ਕਿਤੇ ਜਾ ਰਹੇ ਸਨ। ਇਸ ਦੌਰਾਨ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੇ ਸਿਰ ਵਿੱਚ ਕੋਈ ਚੀਜ਼ ਵੱਜੀ, ਜਿਸ ਨਾਲ ਉਨ੍ਹਾਂ ਦੀ ਮੌ.ਤ ਹੋ ਗਈ। ਜੇਸੀਪੀ ਸ਼ਰਮਾ ਨੇ ਦੱਸਿਆ ਕਿ ਇਲਾਕੇ ਦੇ ਸੀ. ਸੀ. ਟੀ. ਵੀ. ਚੈੱਕ ਕੀਤੇ ਜਾ ਰਹੇ ਹਨ। ਜਿਸ ਕਾਰਨ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ। ਜੇਕਰ ਇਹ ਹਾਦਸਾ ਨਹੀਂ ਤਾਂ ਸਿਰ ‘ਤੇ ਜ਼ਖ਼ਮ ਕਿਵੇਂ ਹੋਇਆ? ਫਿਲਹਾਲ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਚੱਲ ਰਹੀ ਹੈ।

error: Content is protected !!