ਸਾਬਕਾ ਸਿਹਤ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਦੀ ਮੌ.ਤ ਦੀ ਖਬਰ ਵਾਇਰਲ, ਲਾਈਵ ਆ ਕੇ ਦੱਸਿਆ, “ਅਭੀ ਹਮ ਜ਼ਿੰਦਾ ਹੈਂ”

ਸਾਬਕਾ ਸਿਹਤ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਦੀ ਮੌ.ਤ ਦੀ ਖਬਰ ਵਾਇਰਲ, ਲਾਈਵ ਆ ਕੇ ਦੱਸਿਆ, “ਅਭੀ ਹਮ ਜ਼ਿੰਦਾ ਹੈਂ”

ਵੀਓਪੀ ਬਿਊਰੋ, ਚੰਡੀਗੜ੍ਹ-ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸ਼੍ਰੀ ਦੁਰਗਿਆਣਾ ਮੰਦਰ ਕਮੇਟੀ ਦੇ ਪ੍ਰਧਾਨ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਆਪਣੀ ਮੌ.ਤ ਦੀ ਖ਼ਬਰ ਦਾ ਖੰਡਨ ਕੀਤਾ ਹੈ। ਦਰਅਸਲ, ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਦੀ ਮੌ.ਤ ਦੀ ਖਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਖਬਰ ਦੇ ਵਾਇਰਲ ਹੋਣ ਤੋਂ ਬਾਅਦ ਪ੍ਰੋ. ਚਾਵਲਾ ਨੂੰ ਖੁਦ ਲਾਈਵ ਹੋ ਕੇ ਦੱਸਣਾ ਪਿਆ ਕਿ ਉਹ ਜ਼ਿੰਦਾ ਹਨ ਤੇ ਕਈ ਸਾਲਾਂ ਤੱਕ ਜਿਊਂਦੇ ਰਹਿਣਗੇ। ਹੁਣ ਉਹਨਾਂ ਨੇ ਅਯੁੱਧਿਆ ਜਾ ਕੇ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਕਰਨੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਅਜੇ ਭਾਰਤ ਮਾਤਾ ਦੀ ਹੋਰ ਸੇਵਾ ਕਰਨੀ ਹੈ।


ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਦੀ ਮੌਤ ਦੀ ਖ਼ਬਰ ਇੱਕ ਪੰਜਾਬੀ ਚੈਨਲ ਦੀ ਫਰਜ਼ੀ ਆਈਡੀ ਰਾਹੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲਿਖਿਆ ਗਿਆ ਸੀ ਕਿ ਪੰਜਾਬ ਦੀ ਸਾਬਕਾ ਸਿਹਤ ਮੰਤਰੀ ਅਤੇ ਦੁਰਗਿਆਣਾ ਕਮੇਟੀ ਦੀ ਮੌਜੂਦਾ ਪ੍ਰਧਾਨ ਲਕਸ਼ਮੀ ਕਾਂਤਾ ਚਾਵਲਾ ਦੀ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।
ਉਹਨਾਂ ਨੂੰ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਗ੍ਰੇਟਰ ਕੈਲਾਸ਼ ਕਲੋਨੀ ਨਵੀਂ ਦਿੱਲੀ ਵਿਚ ਕੀਤਾ ਜਾਵੇਗਾ। ਮੌਤ ਦੀ ਖ਼ਬਰ ਵਾਇਰਲ ਹੋਣ ਤੋਂ ਬਾਅਦ ਪ੍ਰੋ. ਚਾਵਲਾ ਨੇ ਖ਼ੁਦ ਲਾਈਵ ਹੋ ਕੇ ਆਪਣੇ ਜ਼ਿੰਦਾ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮਾਨਤਾ ਅਨੁਸਾਰ ਜਿਸ ਦੀ ਮੌਤ ਦਾ ਐਲਾਨ ਹੋ ਜਾਂਦਾ ਹੈ, ਉਸ ਦੀ ਉਮਰ ਲੰਬੀ ਹੋ ਜਾਂਦੀ ਹੈ।
ਇਸ ਲਈ ਹੁਣ ਉਨ੍ਹਾਂ ਨੂੰ ਅਯੁੱਧਿਆ ਜਾ ਕੇ ਸ਼੍ਰੀ ਰਾਮ ਦੇ ਦਰਸ਼ਨ ਕਰਨੇ ਪੈਣਗੇ। ਇਸ ਲਈ ਉਹ ਹੋਰ ਕਈ ਸਾਲ ਜਿਉਂਦੀ ਰਹੇਗੀ। ਪ੍ਰੋ. ਚਾਵਲਾ ਦੀ ਮੌਤ ਦੀ ਖ਼ਬਰ ਫੈਲਣ ਤੋਂ ਬਾਅਦ ਸੰਤ ਸਮਾਜ ਨੇ ਵੀ ਲਾਈਵ ਹੋ ਕੇ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।

error: Content is protected !!