ਮੋਬਾਈਲ ਗੇਮ ‘ਤੇ ਮਿਲਿਆ ਟਾਸਕ ! ਪਹਿਲਾਂ ਸੁੱਤੀ ਮਾਂ-ਭੈਣ ਦੀ ਕੀਤੀ ਹੱਤਿ.ਆ, ਫਿਰ ਚੌਕ ਵਿਚ ਪਿਤਾ ਨੂੰ ਕੁਹਾੜੀ ਨਾਲ ਵੱਢਿ.ਆ, ਰਾਤ ਲਾਸ਼ਾਂ ਕੋਲ ਬੈਠਾ ਰਿਹਾ 21 ਸਾਲਾ ਪੁੱਤ, ਫਿਰ…

ਮੋਬਾਈਲ ਗੇਮ ‘ਤੇ ਮਿਲਿਆ ਟਾਸਕ ! ਪਹਿਲਾਂ ਸੁੱਤੀ ਮਾਂ-ਭੈਣ ਦੀ ਕੀਤੀ ਹੱਤਿ.ਆ, ਫਿਰ ਚੌਕ ਵਿਚ ਪਿਤਾ ਨੂੰ ਕੁਹਾੜੀ ਨਾਲ ਵੱਢਿ.ਆ, ਰਾਤ ਲਾਸ਼ਾਂ ਕੋਲ ਬੈਠਾ ਰਿਹਾ 21 ਸਾਲਾ ਪੁੱਤ, ਫਿਰ…


ਵੀਓਪੀ ਬਿਊਰੋ, ਨੈਸ਼ਨਲ-21 ਸਾਲਾ ਨੌਜਵਾਨ ਨੇ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਜਾਣ ਕਿ ਰੂਹ ਕੰਬ ਜਾਵੇਗੀ। ਆਪਣੇ ਹੀ ਪੂਰੇ ਪਰਿਵਾਰ ਨੂੰ ਮੌ.ਤ ਦੇ ਘਾਟ ਉਤਾਰ ਦਿੱਤਾ ਤੇ ਫਿਰ ਖ਼ੁਦ.ਕੁਸ਼ੀ ਦੀ ਕੋਸ਼ਿਸ਼ ਕੀਤੀ। ਅਸਫ਼ਲ ਰਿਹਾ ਤਾਂ ਪੁਲਿਸ ਕੋਲ ਆਤਮ ਸਮਰਪਣ ਕਰ ਦਿੱਤਾ। ਉਸ ਨੇ ਪਹਿਲਾਂ ਸੁੱਤੀਆਂ ਪਈਆਂ ਆਪਣੀ ਮਾਂ ਤੇ ਭੈਣ ਦੀ ਹੱਤਿ.ਆ ਕੀਤੀ, ਫਿਰ ਚੌਕ ਵਿਚ ਕੁਹਾ.ੜੀ ਨਾਲ ਆਪਣੇ ਪਿਤਾ ਨੂੰ ਵੱ.ਢ ਸੁੱਟਿਆ।


ਇਹ ਮਾਮਲਾ ਹੈ ਰਾਜਸਥਾਨ ਦਾ ਨਾਗੌਰ ਜ਼ਿਲ੍ਹੇ ਦਾ। ਆਪਣੀ ਮਾਂ, ਪਿਤਾ ਅਤੇ ਭੈਣ ਦਾ ਕੁਹਾੜੀ ਨਾਲ ਕ.ਤ.ਲ ਕਰਨ ਤੋਂ ਬਾਅਦ ਉਹ ਸਾਰੀ ਰਾਤ ਲਾ.ਸ਼ਾਂ ਕੋਲ ਬੈਠਾ ਉਨ੍ਹਾਂ ਨੂੰ ਦੇਖਦਾ ਰਿਹਾ। ਰਾਤ ਹੋਣ ਕਰਕੇ ਪਿੰਡ ਵਿੱਚ ਕਿਸੇ ਨੂੰ ਪਤਾ ਨਹੀਂ ਲੱਗਾ। ਐਤਵਾਰ ਸਵੇਰੇ ਪੁੱਤ ਨੇ ਥਾਣੇ ਜਾ ਕੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਆਤਮ ਸਮਰਪਣ ਕਰ ਦਿੱਤਾ। ਐਤਵਾਰ ਸਵੇਰੇ ਜਿਵੇਂ ਹੀ ਪੁਲਿਸ ਪਿੰਡ ਪਹੁੰਚੀ ਤਾਂ ਪਿੰਡ ਵਾਸੀਆਂ ਨੂੰ ਘਟਨਾ ਦਾ ਪਤਾ ਲੱਗਾ। ਇਸ ‘ਤੇ ਉਹ ਹੈਰਾਨ ਰਹਿ ਗਿਆ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਪੂਰੇ ਪਿੰਡ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਮੌਕੇ ਦੀ ਸਥਿਤੀ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ। ਕ.ਤ.ਲ ਦਾ ਸ਼ਿਕਾਰ ਹੋਏ ਵਿਅਕਤੀਆਂ ਵਿੱਚ ਦਲੀਪ ਸਿੰਘ, ਉਸ ਦੀ ਪਤਨੀ ਰਾਜੇਸ਼ ਕੰਵਰ ਅਤੇ ਅਪਾਹਜ ਧੀ ਪ੍ਰਿਅੰਕਾ ਸ਼ਾਮਲ ਹਨ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦਾ ਨਾਂ ਮੋਹਿਤ ਹੈ। ਪੁਲਿਸ ਅਨੁਸਾਰ ਕਤਲ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕ.ਤ.ਲ ਦਾ ਕਾਰਨ ਪਰਿਵਾਰਕ ਝਗੜਾ ਸੀ ਜਾਂ ਕੁਝ ਹੋਰ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।


ਇਕ ਮਹੀਨੇ ਪਹਿਲਾਂ ਵੀ ਕੀਤੀ ਸੀ ਹੱਤਿਆ ਦੀ ਕੋਸ਼ਿਸ਼
ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਇਕ ਮਹੀਨੇ ਪਹਿਲਾਂ ਵੀ ਹੱਤਿ.ਆ ਦੀ ਸਾਜ਼ਿਸ਼ ਰਚੀ ਸੀ ਪਰ ਅਸਫਲ ਰਿਹਾ। ਉਸ ਨੂੰ ਮੋਬਾਈਲ ਦੀ ਲਤ ਲਗ ਚੁੱਕੀ ਸੀ। ਉਹ 24 ਵਿਚੋਂ 20 ਘੰਟੇ ਮੋਬਾਈਲ ਉਤੇ ਹੀ ਰਹਿੰਦਾ ਸੀ। ਜਦੋਂ ਮੋਬਾਈਲ ਦੀ ਹਿਸਟਰੀ ਖੰਗਾਲੀ ਗਈ ਤਾਂ ਉਸ ਵਿਚ ਖੁਦ.ਕੁਸ਼ੀ ਕਰਨ ਦੇ ਤਰੀਕੇ ਸਰਚ ਕੀਤੇ ਗਏ ਸਨ।

ਕੀ ਮੋਬਾਈਲ ਉਤੇ ਗੇਮ ਖੇਡਦਿਆਂ ਟਾਸਕ ਮਿਲਿਆ ਸੀ ?
ਆਂਡ ਗੁਆਂਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮ ਮੋਹਿਤ ਸਾਈਕੋ ਟਾਈਪ ਸੀ। ਉਹ ਪਿਤਾ ਦਿਲੀਪ ਦੀ ਦੁਕਾਨ ਉਤੇ ਵੀ ਬੈਠਦਾ ਸੀ ਤੇ ਹਰ ਸਮੇਂ ਮੋਬਾਈਲ ਹੀ ਚਲਾਉਂਦਾ ਰਹਿੰਦਾ ਸੀ। ਉਹ ਮੋਬਾਈਲ ਉਤੇ ਗੇਮ ਖੇਡਦਾ ਰਹਿੰਦਾ ਸੀ। ਮੋਹਿਤ ਨੂੰ ਜਾਣਨ ਵਾਲੇ ਕੁਝ ਲੋਕ ਆਫ ਕੈਮਰਾ ਇਹ ਦੱਸਦੇ ਹਨ ਿਕ ਉਹ ਮੋਬਾਈਲ ਉਤੇ ਭਾਰਤ ਵਿਚ ਬੈਨ ਕਈ ਗੇਮਜ਼ ਖੇਡਦਾ ਸੀ। ਉਨ੍ਹਾਂ ਨੇ ਸੁਣਿਆ ਸੀ ਕਿ ਇਨ੍ਹਾਂ ਗੇਮਜ਼ ਵਿਚ ਖਤਰਨਾਕ ਟਾਸਕ ਦਿੱਤੇ ਜਾਂਦੇ ਹਨ। ਮੋਹਿਤ ਵੱਲੋਂ ਕੀਤੀ ਗਈ ਵਾਰਦਾਤ ਤੋਂ ਇਹ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਕਿਤੇ ਉਸ ਨੂੰ ਮੋਬਾਈਲ ਗੇਮ ਉਤੇ ਤਾਂ ਟਾਸਕ ਨਹੀਂ ਮਿਲਿਆ ਸੀ ਕਿ ਪਰਿਵਾਰ ਨੂੰ ਖਤਮ ਕਰ ਕੇ ਖੁਦ.ਕੁਸ਼ੀ ਕਰਨੀ ਹੈ।

error: Content is protected !!