ਭਗਵਾਨ ਸ਼ਨੀ ਦੇਵ ਬਾਰੇ ਵਿਵਾਦਿਤ ਗੀਤ ਗਾ ਬੁਰਾ ਫਸਿਆ ਪੰਜਾਬੀ ਗਾਇਕ, ਪੁਲਿਸ ਗ੍ਰਿਫ਼ਤਾਰ ਕਰਨ ਲਈ ਮਾਰ ਰਹੀ ਛਾਪੇ

ਭਗਵਾਨ ਸ਼ਨੀ ਦੇਵ ਬਾਰੇ ਵਿਵਾਦਿਤ ਗੀਤ ਗਾ ਬੁਰਾ ਫਸਿਆ ਪੰਜਾਬੀ ਗਾਇਕ, ਪੁਲਿਸ ਗ੍ਰਿਫ਼ਤਾਰ ਕਰਨ ਲਈ ਮਾਰ ਰਹੀ ਛਾਪੇ

ਵੀਓਪੀ ਬਿਊਰੋ, ਚੰਡੀਗੜ੍ਹ-ਭਗਵਾਨ ਸ਼ਨੀ ਦੇਵ ਬਾਰੇ ਇਤਰਾਜ਼ਯੋਗ ਗੀਤ ਗਾ ਕੇ ਪੰਜਾਬੀ ਗਾਇਕ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਪੰਜਾਬੀ ਗਾਇਕ ਗੁਰਮਨ ਮਾਨ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਥਾਣਾ ਦਰੇਸੀ ਦੀ ਪੁਲਿਸ ਨੇ ਗਾਇਕ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਧਾਰਾ 295-ਏ ਤਹਿਤ ਕੇਸ ਦਰਜ ਕੀਤਾ ਹੈ। ਇਹ ਵਿਵਾਦ ਗੁਰਮਨ ਵੱਲੋਂ ਆਪਣੀ ਐਲਬਮ ‘ਚੱਕਲੋ-ਰਖਲੋ’ ਦੇ ਗੀਤ ‘ਕਨਵੋ’ ਵਿੱਚ ਭਗਵਾਨ ਸ਼ਨੀ ਦੇਵ ਬਾਰੇ ਕੀਤੀ ਟਿੱਪਣੀ ਦੇ ਆਲੇ-ਦੁਆਲੇ ਘੁੰਮਦਾ ਹੈ। ਗਾਇਕ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਹਿੰਦੂ ਸੰਗਠਨਾਂ ਵੱਲੋਂ ਪਿਛਲੇ ਕੁਝ ਸਮੇਂ ਤੋਂ ਉਸ ਦਾ ਵਿਰੋਧ ਕੀਤਾ ਜਾ ਰਿਹਾ ਸੀ।


ਜਾਣਕਾਰੀ ਅਨੁਸਾਰ ਨੂਰਵਾਲਾ ਰੋਡ ਦੇ ਰਹਿਣ ਵਾਲੇ ਪੰਡਿਤ ਦੀਪਕ ਸ਼ਰਮਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਸ਼੍ਰੀ ਸ਼ਨੀ ਮੰਦਰ, 70 ਫੁੱਟੀ ਰੋਡ, ਸੁੰਦਰ ਨਗਰ ਬਸਤੀ ਜੋਧੇਵਾਲ ਵਿੱਚ ਬਤੌਰ ਪੁਜਾਰੀ ਸੇਵਾ ਨਿਭਾ ਰਿਹਾ ਹੈ। 30 ਦਸੰਬਰ ਨੂੰ ਸ਼ਾਮ 6.30 ਵਜੇ ਉਹ ਆਪਣੇ ਮੋਬਾਈਲ ਉਤੇ ਯੂਟਿਊਬ ਤੋਂ ਭਜਨ ਸੁਣ ਰਿਹਾ ਸੀ। ਅਚਾਨਕ ਐਲਬਮ ਚੱਕਲੋ-ਰਖਲੋ ਦਾ ਗੀਤ ਵੱਜਣ ਲੱਗਾ। ਗੀਤ ਦੇ ਬੋਲ- ਕਿਥੋਂ ਕੁੰਡਲੀ ਚੋਂ ਮਿਲੁ ਤੈਨੂ ਸੋਣੀਏ ਮੈਂ ਸ਼ਨੀ ਪੱਕਾ ਡੱਬ ਚ ਰੱਖਾ ਗਾਇਆ ਗਿਆ। ਸ਼੍ਰੀ ਸ਼ਨੀ ਦੇਵ ਜੀ ਹਿੰਦੂ ਧਰਮ ਦੇ ਦੇਵਤਾ ਹਨ। ਗਾਇਕ ਨੇ ਇਹ ਸ਼ਬਦ ਭਗਵਾਨ ਸ਼ਨੀ ਦੇਵ ਦੀ ਸ਼ਾਨ ਦੇ ਖਿਲਾਫ ਗਾਏ ਹਨ। ਇਸ ਗੀਤ ਨੂੰ ਗਾਇਕ ਗੁਰਮਨ ਮਾਨ ਨੇ ਗਾਇਆ ਹੈ।
ਗਾਇਕ ਨੇ ਸ਼ਨੀ ਮਹਾਰਾਜ ਉਤੇ ਗਲਤ ਟਿੱਪਣੀਆਂ ਕਰ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਦੀਪਕ ਸ਼ਰਮਾ ਅਨੁਸਾਰ ਥਾਣਾ ਦਰੇਸੀ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਗਾਇਕ ਗੁਰਮਨ ਮਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

error: Content is protected !!