ਅੰਮ੍ਰਿਤਪਾਲ ਦੇ ਪਰਿਵਾਰ ਨੂੰ ਦਿੱਲੀ ਰੇਲਵੇ ਸਟੇਸ਼ਨ ਉਤੇ ਪੁਲਿਸ ਨੇ ਪਾਇਆ ਘੇਰਾ, ਭਰਾ ਨੂੰ ਕੀਤਾ ਗ੍ਰਿਫ਼.ਤਾਰ, ਪਰਿਵਾਰ ਨੇ ਕਿਹਾ- ਸਾਨੂੰ ਡਰ ਹੈ ਕਿਤੇ…

ਅੰਮ੍ਰਿਤਪਾਲ ਦੇ ਪਰਿਵਾਰ ਨੂੰ ਦਿੱਲੀ ਰੇਲਵੇ ਸਟੇਸ਼ਨ ਉਤੇ ਪੁਲਿਸ ਨੇ ਪਾਇਆ ਘੇਰਾ, ਭਰਾ ਨੂੰ ਕੀਤਾ ਗ੍ਰਿਫ਼.ਤਾਰ, ਪਰਿਵਾਰ ਨੇ ਕਿਹਾ- ਸਾਨੂੰ ਡਰ ਹੈ ਕਿਤੇ…

ਵੀਓਪੀ ਬਿਊਰੋ, ਨੈਸ਼ਨਲ-ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਦਿੱਲੀ ਤੋਂ ਗ੍ਰਿਫ਼.ਤਾਰ ਕੀਤਾ ਗਿਆ ਹੈ। ਪੁਲਿਸ ਨੇ ਉਸ ਦੇ ਪਰਿਵਾਰ ਨੂੰ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ‘ਤੇ ਰੋਕਿਆ। ਪਰਿਵਾਰ ਨਾਦੇਂੜ ਸਾਹਿਬ ਤੋਂ ਮੱਥਾ ਟੇਕ ਕੇ ਆ ਰਿਹਾ ਸੀ। ਪੁਲਿਸ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ ਤੇ ਨੌਜਵਾਨ ਨੂੰ ਗ੍ਰਿਫ਼.ਤਾਰ ਕਰ ਲਿਆ।


ਇਸ ਮਾਮਲੇ ਸਬੰਧੀ ਅੰਮ੍ਰਿਤਪਾਲ ਸਿੰਘ ਦੇ ਮਾਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਨਾਂਦੇੜ ਸਾਹਿਬ ਤੋਂ ਵਾਪਸ ਆ ਰਹੇ ਸਨ ਕਿ ਉਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਘੇਰਾ ਪਾ ਕੇ ਅੰਮ੍ਰਿਤਪਾਲ ਸਿੰਘ ਦੇ ਚਚੇਰੇ ਭਰਾ ਨੂੰ ਗ੍ਰਿਫ਼.ਤਾਰ ਕਰ ਲਿਆ। ਮਾਤਾ ਨੇ ਕਿਹਾ ਕਿ ਉਹ 10 ਮਹੀਨਿਆਂ ਤੋਂ ਪੰਜਾਬ ਹੀ ਰਹਿ ਰਿਹਾ ਸੀ ਤੇ ਉਸ ਸਮੇਂ ਦੌਰਾਨ ਉਸ ਨੂੰ ਗ੍ਰਿਫ਼.ਤਾਰ ਨਹੀਂ ਕੀਤਾ ਗਿਆ ਪਰ ਇਹ ਕਾਰਵਾਈ ਪੰਜਾਬ ਤੋਂ ਬਾਹਰ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਸਾਡੇ ਬੱਚੇ ਨੂੰ ਖਾਲੀ ਹੱਥ ਗ੍ਰਿਫ਼.ਤਾਰ ਕੀਤਾ ਪਰ ਸਾਨੂੰ ਡਰ ਹੈ ਕਿ ਕਿਤੇ ਪੁਲਿਸ ਨੌਜਵਾਨ ‘ਤੇ ਕੋਈ ਨਸ਼ੇ ਜਾਂ ਅਸਲੇ ਦਾ ਕੇਸ ਨਾ ਪਾ ਦੇਵੇ ਕਿਉਂਕਿ ਪੁਲਿਸ ਨੇ ਤਾਂ ਨੌਜਵਾਨ ਨੂੰ ਖਾਲੀ ਹੱਥ ਹੀ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਪਰਿਵਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਸਾਰੇ ਮਾਮਲੇ ਬਾਰੇ ਜਾਣੂ ਕਰਵਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਆਪ ਮੌਕੇ ‘ਤੇ ਪਹੁੰਚ ਕੇ ਮਸਲਾ ਹੱਲ ਕਰਵਾਇਆ।


ਇਸ ਦੇ ਨਾਲ ਹੀ ਪਰਮਜੀਤ ਸਰਨਾ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਨੌਜਵਾਨ ਨੂੰ ਇੰਨੇ ਦਿਨਾਂ ਤੋਂ ਗ੍ਰਿਫ਼.ਤਾਰ ਨਹੀਂ ਕੀਤਾ ਹੈ ਪਰ ਹੁਣ ਦਿੱਲੀ ਵਿਚ ਗ੍ਰਿਫ਼.ਤਾਰ ਕਰ ਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਓਧਰ, ਪੁਲਿਸ ਨੇ ਗ੍ਰਿਫ਼.ਤਾਰੀ ਦਾ ਕਾਰਨ ਦੱਸਿਆ ਕਿ ਨੌਜਵਾਨ ਉਹਨਾਂ ਨੂੰ ਕਿਸੇ ਕੇਸ ਵਿਚ ਲੁੜੀਂਦਾ ਹੈ ਉਹਨਾਂ ਨੇ ਉਸ ਨੂੰ ਇਸ ਲਈ ਗ੍ਰਿਫ਼.ਤਾਰ ਕੀਤਾ ਹੈ।

error: Content is protected !!