ਬੱਬੂ ਮਾਨ ਦੇ ਅਖਾੜੇ ‘ਚ ਪੈ ਗਿਆ ਕਲੇਸ਼… ਪਰਿਵਾਰ ਤੇ ਛੋਟੇ ਬੱਚੇ ਨਾਲ ਗਏ 2 ਨੌਜਵਾਨਾਂ ‘ਤੇ ਮਸ਼ਰੀ ਮੰਡੀਰ ਨੇ ਕੀਤਾ ਜਾਨਲੇਵਾ ਹਮਲਾ

ਬੱਬੂ ਮਾਨ ਦੇ ਅਖਾੜੇ ‘ਚ ਪੈ ਗਿਆ ਕਲੇਸ਼… ਪਰਿਵਾਰ ਤੇ ਛੋਟੇ ਬੱਚੇ ਨਾਲ ਗਏ 2 ਨੌਜਵਾਨਾਂ ‘ਤੇ ਮਸ਼ਰੀ ਮੰਡੀਰ ਨੇ ਕੀਤਾ ਜਾਨਲੇਵਾ ਹਮਲਾ

ਬਠਿੰਡਾ (ਵੀਓਪੀ ਬਿਊਰੋ) ਪੰਜਾਬੀ ਸਿੰਗਰ ਬੱਬੂ ਮਾਨ ਦੇ ਸ਼ੋਅ ਵਿੱਚ ਨੌਜਵਾਨ ਪੀੜੀ ਚਾਅ ਨਾਲ ਜਾਂਦੀ ਹੈ ਅਤੇ ਬੱਬੂ ਮਾਨ ਦੇ ਸ਼ੋਅ ਵਿੱਚ ਭੀੜ ਵੀ ਬਹੁਤ ਜ਼ਿਆਦਾ ਹੁੰਦੀ ਹੈ। ਬੀਤੇ ਦਿਨ ਬਠਿੰਡਾ ਵਿੱਚ ਬੱਬੂ ਮਾਨ ਦਾ ਸ਼ੋਅ ਸੀ ਅਤੇ ਇਸ ਦੌਰਾਨ ਭੀੜ ਵੀ ਕਾਫੀ ਸੀ ਅਤੇ ਇਸ ਦੌਰਾਨ ਹੀ ਨੌਜਵਾਨਾਂ ਵਿਚਾਲੇ ਝਗੜਾ ਹੋ ਗਿਆ ਅਤੇ 2 ਨੌਜਵਾਨ ਗੰਭੀਰ ਜ਼ਖਮੀ ਹੋ ਗਏ।

ਬਠਿੰਡਾ ਦੇ ਸ੍ਰੀ ਮੁਕਤਸਰ ਸਾਹਿਬ ਰੋਡ ‘ਤੇ ਸਥਿਤ ਬਾਬਾ ਫਰੀਦ ਕਾਲਜ ਵਿੱਚ ਬੱਬੂ ਮਾਨ ਦੇ ਸ਼ੋਅ ਦੌਰਾਨ ਦੇ ਨੌਜਵਾਨਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਹੈ।

ਪਰਿਵਾਰ ਸਣੇ ਸ਼ੋਅ ਵੇਖ ਕੇ ਦੋਵੇਂ ਨੌਜਵਾਨ ਕਾਲਜ ਵਿੱਚੋਂ ਬਾਹਰ ਆ ਰਹੇ ਸਨ ਕਿ ਇਸ ਦੌਰਾਨ ਕੁਝ ਨੌਜਵਾਨਾਂ ਵੱਲੋਂ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਗਿਆ।

ਹਮਲੇ ‘ਚ ਦੋਵੇਂ ਨੌਜਵਾਨ ਬੁਰੀ ਤਰ੍ਹਾਂ ਜਖਮੀ ਹੋਏ ਹਨ ਅਤੇ ਪੁਲਿਸ ਨੂੰ ਸ਼ਿਕਾਇਤ ਕਰ ਕੇ ਇਨਸਾਫ ਦੀ ਮੰਗ ਕਰ ਰਹੇ ਹਨ।

error: Content is protected !!