ਮੁਨੱਵਰ ਫਾਰੂਕੀ ਬਣਿਆ BIGG BOSS-17 ਦਾ WINNER, ਟਰਾਫੀ ਦੇ ਨਾਲ ਮਿਲੇ 50 ਲੱਖ ਰੁਪਏ ਤੇ ਕਾਰ

ਮੁਨੱਵਰ ਫਾਰੂਕੀ ਬਣਿਆ BIGG BOSS-17 ਦਾ WINNER, ਟਰਾਫੀ ਦੇ ਨਾਲ ਮਿਲੇ 50 ਲੱਖ ਰੁਪਏ ਤੇ ਕਾਰ

ਮੁੰਬਈ (ਵੀਓਪੀ ਬਿਊਰੋ) ਬਿੱਗ ਬੌਸ ਦੇ ਸਾਰੇ ਪ੍ਰਸ਼ੰਸਕ ਜਿਸ ਪਲ ਦਾ ਇੰਤਜ਼ਾਰ ਕਰ ਰਹੇ ਸਨ, ਉਹ ਪਲ ਆ ਗਿਆ ਹੈ। ਬਿੱਗ ਬੌਸ ਸੀਜ਼ਨ 17 ਨੇ ਆਪਣਾ ਵਿਜੇਤਾ ਲੱਭ ਲਿਆ ਹੈ। ਮੁਨੱਵਰ ਫਾਰੂਕੀ ਨੇ ਇਸ ਸ਼ੋਅ ਦੀ ਟਰਾਫੀ ਜਿੱਤੀ ਹੈ।

ਸਲਮਾਨ ਖਾਨ ਦੇ ਇਸ ਸ਼ੋਅ ਦਾ ਸਫਰ 17 ਪ੍ਰਤੀਯੋਗੀਆਂ ਨਾਲ ਸ਼ੁਰੂ ਹੋਇਆ ਸੀ। ਇਸ ਵਿਚਾਲੇ ਕੁਝ ਸਿਤਾਰੇ ਵੀ ਵਾਈਲਡ ਕਾਰਡ ਦੇ ਰੂਪ ‘ਚ ਸ਼ੋਅ ਦਾ ਹਿੱਸਾ ਬਣੇ। ਸਭ ਨੂੰ ਪਿੱਛੇ ਛੱਡਦੇ ਹੋਏ ਮੁਨੱਵਰ ਫਾਰੂਕੀ, ਅੰਕਿਤਾ ਲੋਖੰਡੇ, ਮੰਨਾਰਾ ਚੋਪੜਾ, ਅਭਿਸ਼ੇਕ ਕੁਮਾਰ ਅਤੇ ਅਰੁਣ ਮਹਾਸ਼ੇਟੀ ਨੇ ਫਾਈਨਲ ‘ਚ ਜਗ੍ਹਾ ਬਣਾਈ ਅਤੇ ਹੁਣ ਮੁਨਵਰ ਨੇ ਇਸ ਸ਼ੋਅ ਦਾ ਖਿਤਾਬ ਜਿੱਤ ਲਿਆ ਹੈ।

ਉਸ ਨੇ ਇਹ ਜਿੱਤ ਆਪਣੇ ਜਨਮ ਦਿਨ ਮੌਕੇ ਹਾਸਲ ਕੀਤੀ। ਉਹ 28 ਜਨਵਰੀ ਨੂੰ 32 ਸਾਲ ਦੇ ਹੋ ਗਏ।

ਬਿੱਗ ਬੌਸ ਜਿੱਤਣ ‘ਤੇ ਮੁਨੱਵਰ ਫਾਰੂਕੀ ਨੂੰ ਨਾ ਸਿਰਫ ਟਰਾਫੀ ਮਿਲੀ, ਸਗੋਂ ਇਸ ਦੇ ਨਾਲ ਉਨ੍ਹਾਂ ਨੂੰ 50 ਲੱਖ ਰੁਪਏ ਦੀ ਨਕਦ ਇਨਾਮੀ ਰਾਸ਼ੀ ਅਤੇ ਕਾਰ ਵੀ ਦਿੱਤੀ ਗਈ। ਇਸ ਟਰਾਫੀ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੂੰ ਸ਼ੋਅ ਦੇ ਦਿਲ, ਦਿਮਾਗ ਅਤੇ ਦਮ ਦੇ ਆਧਾਰ ‘ਤੇ ਤਿਆਰ ਕੀਤਾ ਗਿਆ ਹੈ।

ਜਿੱਤ ਦੇ ਨਾਲ ਹੀ ਉਹ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰਨ ਲੱਗਾ ਅਤੇ ਹਰ ਪਾਸੇ ਮਸ਼ਹੂਰ ਹੋ ਗਿਆ। ਉਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ-ਬਹੁਤ ਵਧਾਈਆਂ ਮਿਲ ਰਹੀਆਂ ਹਨ।

error: Content is protected !!