ਭਾਰਤੀ ਕ੍ਰਿਕਟਰ ਮਯੰਕ ਅਗਰਵਾਲ ਨੂੰ ਪਿਲਾਇਆ ਤੇਜ਼ਾਬ!… ਜਹਾਜ਼ ‘ਚ ਚੜ੍ਹਦਿਆ ਵਿਗੜੀ ਸਿਹਤ, ਹਸਪਤਾਲ ਦਾਖਲ

ਭਾਰਤੀ ਕ੍ਰਿਕਟਰ ਮਯੰਕ ਅਗਰਵਾਲ ਨੂੰ ਪਿਲਾਇਆ ਤੇਜ਼ਾਬ!… ਜਹਾਜ਼ ‘ਚ ਚੜ੍ਹਦਿਆ ਵਿਗੜੀ ਸਿਹਤ, ਹਸਪਤਾਲ ਦਾਖਲ

ਅਗਰਤਲਾ (ਵੀਓਪੀ ਬਿਊਰੋ)- ਭਾਰਤੀ ਬੱਲੇਬਾਜ਼ ਮਯੰਕ ਅਗਰਵਾਲ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਖਬਰ ਹੈ ਕਿ ਮਯੰਕ ਨੂੰ ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦਰਅਸਲ ਸੂਰਤ ਦੀ ਯਾਤਰਾ ਦੌਰਾਨ ਮਯੰਕ ਬੀਮਾਰ ਹੋ ਗਿਆ ਸੀ।

ਖਬਰਾਂ ਮੁਤਾਬਕ ਅਗਰਤਲਾ ਏਅਰਪੋਰਟ ‘ਤੇ ਜਹਾਜ਼ ‘ਚ ਸਵਾਰ ਹੁੰਦੇ ਸਮੇਂ ਮਯੰਕ ਅਗਰਵਾਲ ਦੇ ਗਲੇ ਅਤੇ ਮੂੰਹ ‘ਚ ਦਰਦ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਦੱਸਿਆ ਤਾਂ ਇਹ ਵੀ ਜਾ ਰਹੇ ਹੈ ਕਿ ਉਸ ਨੇ ਪੀਣ ਲਈ ਪਾਣੀ ਮੰਗਿਆ ਤਾਂ ਕਿਸੇ ਨੇ ਉਸ ਨੂੰ ਗਲਤੀ ਨਾਲ ਜਾਂ ਜਾਣਬੁੱਝ ਕੇ ਤੇਜ਼ਾਬੀ ਪਾਣੀ ਪਿਆ ਦਿੱਤਾ।


ਮੈਦਾਨ ‘ਤੇ ਐਕਸ਼ਨ ਦੀ ਗੱਲ ਕਰੀਏ ਤਾਂ 32 ਸਾਲ ਦੇ ਓਪਨਰ ਮਯੰਕ ਅਗਰਵਾਲ ਪਿਛਲੇ 2 ਸਾਲਾਂ ਤੋਂ ਟੀਮ ਇੰਡੀਆ ਤੋਂ ਬਾਹਰ ਹਨ। ਫਰਵਰੀ-ਮਾਰਚ 2022 ‘ਚ ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਖੇਡਣ ਤੋਂ ਬਾਅਦ ਉਹ ਵਾਪਸੀ ਨਹੀਂ ਕਰ ਸਕੇ ਹਨ। ਹਾਲਾਂਕਿ ਮੌਜੂਦਾ ਰਣਜੀ ਟਰਾਫੀ ਸੈਸ਼ਨ ‘ਚ ਉਨ੍ਹਾਂ ਦਾ ਬੱਲਾ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ।

error: Content is protected !!