ਵਿਵਾਦਾਂ ਵਿਚ ਰਹਿਣ ਵਾਲੀ ਮਸ਼ਹੂਰ ਅਦਾਕਾਰਾ ਪੂਨਮ ਪਾਂਡੇ ਦੀ 32 ਸਾਲ ਦੀ ਉਮਰ ‘ਚ ਮੌ.ਤ, ਕੈਂਸਰ ਨਾਲ ਜੂਝ ਰਹੀ ਸੀ ਅਦਾਕਾਰਾ ! ਫੈਨਜ਼ ਸਦਮੇ ਵਿਚ

ਵਿਵਾਦਾਂ ਵਿਚ ਰਹਿਣ ਵਾਲੀ ਮਸ਼ਹੂਰ ਅਦਾਕਾਰਾ ਪੂਨਮ ਪਾਂਡੇ ਦੀ 32 ਸਾਲ ਦੀ ਉਮਰ ‘ਚ ਮੌ.ਤ, ਕੈਂਸਰ ਨਾਲ ਜੂਝ ਰਹੀ ਸੀ ਅਦਾਕਾਰਾ, ਫੈਨਜ਼ ਸਦਮੇ ਵਿਚ

ਵੀਓਪੀ ਬਿਊਰੋ, ਨੈਸ਼ਨਲ-ਅਕਸਰ ਵਿਵਾਦਾਂ ਵਿਚ ਰਹਿਣ ਵਾਲੀ ਤੇ ਬੋਲਡਨੈਸ ਲਈ ਜਾਣੀ ਜਾਂਦੀ ਅਦਾਕਾਰਾ ਪੂਨਮ ਪਾਂਡੇ (32) ਦੀ ਬੱਚੇਦਾਨੀ ਦੇ ਕੈਂਸਰ ਕਾਰਨ ਮੌ.ਤ ਹੋ ਗਈ ਹੈ। ਉਨ੍ਹਾਂ ਦੇ ਇੰਸਟਾਗ੍ਰਾਮ ਉਤੇ ਤੜਕੇ ਪਾਈ ਗਈ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਦੀ ਮੈਨੇਜਮੈਂਟ ਟੀਮ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।। ‘ਲਾਕਅੱਪ’ (Lock Upp) ਸਟਾਰ ਪੂਨਮ ਪਾਂਡੇ ਦੀ ਇੰਸਟਾਗ੍ਰਾਮ ‘ਤੇ 2 ਫਰਵਰੀ ਨੂੰ ਪਾਈ ਪੋਸਟ ‘ਚ ਲਿਖਿਆ ਹੈ, “ਅੱਜ ਦੀ ਸਵੇਰ ਸਾਡੇ ਲਈ ਬਹੁਤ ਮੁਸ਼ਕਲ ਤੇ ਦੁਖਦ ਰਹੀ। ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਸਾਡੀ ਪਿਆਰੀ ਪੂਨਮ ਪਾਂਡੇ ਦਾ ਦੇਹਾਂਤ ਹੋ ਗਿਆ ਹੈ। ਬੱਚੇਦਾਨੀ ਦੇ ਕੈਂਸਰ ਕਾਰਨ ਉਸ ਦੀ ਮੌ.ਤ ਹੋ ਗਈ। ਜੋ ਵੀ ਉਨ੍ਹਾਂ ਦੇ ਸੰਪਰਕ ‘ਚ ਆਇਆ ਸੀ, ਉਹ ਉਨ੍ਹਾਂ ਨਾਲ ਬਹੁਤ ਹੀ ਪਿਆਰ ਨਾਲ ਮਿਲਿਆ। ਇਸ ਦੁੱਖ ਦੀ ਘੜੀ ‘ਚ ਅਸੀਂ ਨਿੱਜਤਾ ਦੀ ਮੰਗ ਕਰਦੇ ਹਾਂ।’ ਪੂਨਮ ਪਾਂਡੇ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਪੋਸਟ ਨੂੰ ਦੇਖ ਕੇ ਲੋਕ ਵਿਸ਼ਵਾਸ ਨਹੀਂ ਕਰ ਪਾ ਰਹੇ। ਕੁਝ ਦਾ ਮੰਨਣਾ ਹੈ ਕਿ ਪੋਸਟ ਫਰਜ਼ੀ ਹੈ ਜਦੋਂ ਕਿ ਕੁਝ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਖਾਤਾ ਖੁਦ ਹੀ ਹੈਕ ਹੋ ਗਿਆ ਹੈ।

ਪੂਨਮ ਪਾਂਡੇ ਦੀ ਮੈਨੇਜਮੈਂਟ ਟੀਮ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ, ‘ਪੂਨਮ ਕੁਝ ਸਮਾਂ ਪਹਿਲਾਂ ਕੈਂਸਰ ਤੋਂ ਪੀੜਤ ਪਾਈ ਗਈ ਸੀ। ਇਹ ਕੈਂਸਰ ਦੀ ਆਖਰੀ ਸਟੇਜ ਸੀ। ਉਹ ਯੂਪੀ ਵਿੱਚ ਆਪਣੇ ਜੱਦੀ ਸ਼ਹਿਰ ਵਿੱਚ ਸੀ ਅਤੇ ਉਥੋਂ ਇਲਾਜ ਕਰਵਾ ਰਹੀ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀ ਉਥੇ ਹੀ ਹੋਵੇਗਾ। ਸਾਨੂੰ ਇਸ ਬਾਰੇ ਹੋਰ ਵੇਰਵੇ ਮਿਲਣੇ ਬਾਕੀ ਹਨ।

ਉਧਰ, ਪੂਨਮ ਪਾਂਡੇ ਨਾਲ ਜੁੜੀ ਪੋਸਟ ‘ਤੇ ਕੁਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ‘ਅਰੇ, ਇਹ ਅਕਾਊਂਟ ਹੈਕ ਹੋ ਗਿਆ ਹੈ ਕੀ?’ ਇਕ ਹੋਰ ਯੂਜ਼ਰ ਨੇ ਲਿਖਿਆ, ‘ਉਮੀਦ ਕਰਦਾ ਹਾਂ ਕਿ ਇਹ ਪੋਸਟ ਫਰਜ਼ੀ ਜਾਂ ਮਜ਼ਾਕ ਨਹੀਂ ਹੋਵੇਗਾ।’ ਤੁਹਾਨੂੰ ਦੱਸ ਦੇਈਏ ਕਿ ਪੂਨਮ ਪਾਂਡੇ ਨੇ ਕਈ ਫਿਲਮਾਂ ‘ਚ ਆਪਣਾ ਹੱਥ ਅਜ਼ਮਾਇਆ ਹੈ ਜਿਸ ‘ਚ ‘ਨਸ਼ਾ’ ਤੋਂ ਲੈ ਕੇ ‘ਦਿ ਜਰਨੀ ਆਫ ਕਰਮਾ’ ਤਕ ਦਾ ਨਾਂ ਸ਼ਾਮਲ ਹੇ।

 

error: Content is protected !!