ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ‘Drippy’ ਨੇ ਹਿਲਾਇਆ ਯੂਟਿਊਬ, ਦੋ ਘੰਟਿਆਂ ਵਿਚ ਹੀ ਕਰੋੜ ਤੋਂ ਵੱਧ ਲੋਕਾਂ ਨੇ ਵੇਖਿਆ, ਟੁੱਟੇ ਪਿਛਲੇ ਰਿਕਾਰਡ

ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ‘Drippy’ ਨੇ ਹਿਲਾਇਆ ਯੂਟਿਊਬ, ਦੋ ਘੰਟਿਆਂ ਵਿਚ ਹੀ ਕਰੋੜ ਤੋਂ ਵੱਧ ਲੋਕਾਂ ਨੇ ਵੇਖਿਆ, ਟੁੱਟੇ ਪਿਛਲੇ ਰਿਕਾਰਡ


ਵੀਓਪੀ ਬਿਊਰੋ, ਚੰਡੀਗੜ੍ਹ-ਸਿੱਧੂ ਮੂਸੇਵਾਲਾ ਦੇ ਫੈਨਸ ਲਈ ਵੱਡੀ ਖਬਰ ਹੈ। ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। ‘Drippy’ ਨਾਂ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। ਦੱਸ ਦੇਈਏ ਕਿ ਮੂਸੇਵਾਲਾ ਦਾ ਇਹ ਗੀਤ ਸਵੇਰੇ 10.02 ਮਿੰਟ ‘ਤੇ ਰਿਲੀਜ਼ ਹੋਇਆ। ਕੁਝ ਹੀ ਮਿੰਟਾਂ ਗੀਤ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪ੍ਰਸ਼ੰਸਕਾਂ ਵੱਲੋਂ ਗੀਤ ਨੂੰ ਖੂਬ ਪਿਆਰ ਮਿਲਿਆ ਹੈ।

“ਜੱਟਾ ਵੇ ਜੱਟਾ ਕਿਵੇਂ ਐ” ਦੇ ਬੋਲਾਂ ਤੋਂ ਸਿੱਧੂ ਮੂਸੇਵਾਲਾ ਦਾ ‘Drippy’ ਗੀਤ ਰਿਲੀਜ਼ ਹੋਇਆ ਹੈ। ਇਹ ਗੀਤ ਯੂ ਟਿਊਬ ਰਿਲੀਜ਼ ਕੀਤਾ ਗਿਆ। ਗੀਤ ਦਾ ਅਜੇ ਆਡੀਓ ਟਰੈਕ ਰਿਲੀਜ਼ ਕੀਤਾ ਗਿਆ ਹੈ ਤੇ ਵੀਡੀਓ ਬਾਅਦ ਵਿਚ ਰਿਲੀਜ਼ ਕੀਤੀ ਜਾਵੇਗੀ। ਦੱਸਦੇਈਏ ਕਿ ਸਿੱਧੂ ਮੂਸੇਵਾਲਾ ਦੇ ਇਸ ਨਵੇਂ ਗਾਣੇ ਦਾ ਫੈਨਜ਼ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸ ਦਾ ਪਤਾ ਮੂਸੇਵਾਲਾ ਦੇ ਯੂਟਿਊਬ ਅਕਾਊਂਟ ਨੂੰ ਦੇਖ ਕੇ ਲੱਗਦਾ ਹੈ। ਉਸ ਦੇ ਯੂਟਿਊਬ ‘ਤੇ ਇਸ ਗਾਣੇ ਦੀ ਰਿਲੀਜ਼ ਲਈ ਹਜ਼ਾਰਾਂ ਲੋਕ ਇੰਤਜ਼ਾਰ ਕਰ ਰਹੇ ਸਨ। ਇਸ ਗਾਣੇ ‘ਚ ਮੂਸੇਵਾਲਾ ਨੇ ਵਿਦੇਸ਼ ਰੈਪਰਾਂ ਮਰਸੀ ਤੇ ਪੇਸਲੀ ਨਾਲ ਕੋਲੈਬ ਕੀਤਾ ਸੀ। ਇਹ ਦੋਵੇਂ ਹੀ ਰੈਪ ਦੀ ਦੁਨੀਆ ਦੇ ਦਿੱਗਜ ਸਟਾਰਜ਼ ਹਨ। ਦੱਸ ਦਈਏ ਕਿ ਖਬਰ ਲਿਖੇ ਜਾਣ ਤੱਕ ਇਸ ਗਾਣੇ ਨੂੰ ਤਕਰੀਬਨ ਦੋ ਘੰਟਿਆਂ ਵਿਚ ਇਕ ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ।

error: Content is protected !!