ਵਿਆਹ ਤੋਂ ਤਿੰਨ ਦਿਨਾਂ ਬਾਅਦ ਹੀ ਨੂੰਹ ਹੋ ਗਈ ਗਰਭਵਤੀ, ਸਹੁਰਿਆਂ  ਦੇ ਉਡੇ ਹੋਸ਼, ਖੁਲਾਸੇ ਮਗਰੋਂ ਹਸਪਤਾਲ ਵਿਚੋਂ ਹੀ ਨੂੰਹ ਹੋ ਗਈ ਫਰਾਰ

ਵਿਆਹ ਤੋਂ ਤਿੰਨ ਦਿਨਾਂ ਬਾਅਦ ਹੀ ਨੂੰਹ ਹੋ ਗਈ ਗਰਭਵਤੀ, ਸਹੁਰਿਆਂ  ਦੇ ਉਡੇ ਹੋਸ਼, ਖੁਲਾਸੇ ਮਗਰੋਂ ਹਸਪਤਾਲ ਵਿਚੋਂ ਹੀ ਨੂੰਹ ਹੋ ਗਈ ਫਰਾਰ


ਵੀਓਪੀ ਬਿਊਰੋ, ਨੈਸ਼ਨਲ-ਵਿਆਹ ਦੇ 3 ਦਿਨ ਬਾਅਦ ਹੀ ਲਾੜੀ ਦੇ ਫਰਾਰ ਹੋਣ ਦੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ ਨਵੀਂ ਨੂੰਹ ਨੂੰ ਪੇਟ ਦਰਦ ਦੀ ਸ਼ਿਕਾਇਤ ਉੱਠੀ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਜਦੋਂ ਡਾਕਟਰ ਨੇ ਦੱਸਿਆ ਕਿ ਨੂੰਹ ਗਰਭਵਤੀ ਹੈ ਤਾਂ ਸਹੁਰਾ ਪਰਿਵਾਰ ਹੈਰਾਨ ਰਹਿ ਗਿਆ।


ਗਰਭਵਤੀ ਹੋਣ ਦਾ ਪਤਾ ਲੱਗਦੇ ਹੀ ਨੂੰਹ ਹਸਪਤਾਲ ਤੋਂ ਫਰਾਰ ਹੋ ਗਈ। ਜਿਸ ਤੋਂ ਬਾਅਦ ਹੁਣ ਸਹੁਰੇ ਆਪਣੀ ਨੂੰਹ ਦੀ ਭਾਲ ‘ਚ ਪੁਲਿਸ ਅਧਿਕਾਰੀਆਂ ਦੇ ਚੱਕਰ ਲਗਾ ਰਹੇ ਹਨ। ਇਹ ਸਨਸਨੀਖੇਜ਼ ਮਾਮਲਾ ਮੇਰਠ ਦੇ ਥਾਣਾ ਮੈਡੀਕਲ ਖੇਤਰ ਦੇ ਸ਼ਾਸਤਰੀ ਨਗਰ ਇਲਾਕੇ ਦਾ ਹੈ। ਜਿੱਥੇ ਕੁਝ ਦਿਨ ਪਹਿਲਾਂ ਸੀਮਾ ਨਾਂ ਦੀ ਲੜਕੀ ਦਾ ਵਿਆਹ ਹੋਇਆ ਸੀ ਅਤੇ ਉਹ ਆਪਣੇ ਸਹੁਰੇ ਘਰ ਆ ਗਈ। ਜਿਸ ਤੋਂ ਬਾਅਦ ਅਚਾਨਕ ਸੀਮਾ ਦੀ ਤਬੀਅਤ ਵਿਗੜ ਗਈ। ਪੇਟ ਦਰਦ ਦੀ ਸ਼ਿਕਾਇਤ ਕਰਕੇ ਸੱਸ ਆਪਣੀ ਨੂੰਹ ਨੂੰ ਨੇੜੇ ਦੇ ਕਲੀਨਿਕ ਲੈ ਗਈ ਪਰ ਡਾਕਟਰ ਨੇ ਚੈੱਕਅਪ ਤੋਂ ਬਾਅਦ ਨੂੰਹ ਨੂੰ ਗਰਭਵਤੀ ਕਰਾਰ ਦੇ ਦਿੱਤਾ, ਜਿਸ ਤੋਂ ਬਾਅਦ ਸਹੁਰਿਆਂ ਦੇ ਹੋਸ਼ ਉੱਡ ਗਏ। ਪੋਲ ਖੁਲ੍ਹਦੇ ਹੀ ਨੂੰਹ ਮੌਕੇ ਤੋਂ ਭੱਜ ਗਈ। ਇਸ ਤੋਂ ਬਾਅਦ ਹੁਣ ਸਹੁਰੇ ਨੂੰਹ ਦੀ ਭਾਲ ਵਿਚ ਲੱਗੇ ਹੋਏ ਹਨ। ਨੂੰਹ ਦੀ ਬਰਾਮਦਗੀ ਲਈ ਸਹੁਰੇ ਥਾਣੇ ਤੋਂ ਲੈ ਕੇ ਐੱਸਐੱਸਪੀ ਤੱਕ ਦੇ ਚੱਕਰ ਲਗਾ ਰਹੇ ਹਨ ਪਰ ਅਜੇ ਤੱਕ ਨੂੰਹ ਦਾ ਕੋਈ ਸੁਰਾਗ ਨਹੀਂ ਮਿਲਿਆ।

error: Content is protected !!