ਸਨਕੀ ਨੇ ਪਿਓ ਦਾ ਸਿਰ ਵੱਢਿਆ, ਹੱਥ ਵਿਚ ਸਿਰ ਫੜ ਕੇ ਵੀਡੀਓ ਬਣਾ ਯੂਟਿਊਬ ਉਤੇ ਚਾੜ੍ਹੀ, ਵੀਡੀਓ ਵਿਚ ਸਰਕਾਰ ਖ਼ਿਲਾਫ਼ ਕਰਨ ਲੱਗਾ ਨਾਅਰੇਬਾਜ਼ੀ

ਸਨਕੀ ਨੇ ਪਿਓ ਦਾ ਸਿਰ ਵੱਢਿਆ, ਹੱਥ ਵਿਚ ਸਿਰ ਫੜ ਕੇ ਵੀਡੀਓ ਬਣਾ ਯੂਟਿਊਬ ਉਤੇ ਚਾੜ੍ਹੀ, ਵੀਡੀਓ ਵਿਚ ਸਰਕਾਰ ਖ਼ਿਲਾਫ਼ ਕਰਨ ਲੱਗਾ ਨਾਅਰੇਬਾਜ਼ੀ

ਵੀਓਪੀ ਬਿਊਰੋ, ਇੰਟਰਨੈਸ਼ਨਲ : ਇਕ ਨੌਜਵਾਨ ਨੇ ਆਪਣੇ ਪਿਤਾ ਦਾ ਸਿਰ ਵੱਢ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਸਿਰ ਨੂੰ ਹੱਥ ’ਚ ਫੜ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਦੀ ਵੀਡੀਓ ਯੂਟਿਊਬ ਉਤੇ ਅਪਲੋਡ ਕਰ ਦਿੱਤੀ। ਇਹ ਦਹਿਸ਼ਤ ਭਰਿਆ ਮਾਮਲਾ ਅਮਰੀਕਾ ਦੇ ਫਿਲਾਡੈਲਫੀਆ ਦਾ ਹੈ। ਨੈਸ਼ਨਲ ਗਾਰਡ ਦੀ ਤਰਜਮਾਨ ਨੇ ਦੱਸਿਆ ਕਿ 32 ਸਾਲਾ ਜਸਟਿਨ ਮੋਹਨ ’ਤੇ ਹੱਤਿ.ਆ ਅਤੇ ਲਾਸ਼ ਨਾਲ ਦੁਰਵਿਹਾਰ ਕਰਨ ਦਾ ਦੋਸ਼ ਹੈ। ਉਸ ਨੇ ਲੈਲਿਟਟਾਊਨ ਸਥਿਤ ਘਰ ’ਚ ਆਪਣੇ ਪਿਤਾ ਮਾਈਕਲ ਐੇੱਫ ਮੋਹਨ ਦੀ ਹੱਤਿ.ਆ ਕਰ ਦਿੱਤੀ।

ਮੰਗਲਵਾਰ ਸ਼ਾਮ ਕਰੀਬ ਸੱਤ ਵਜੇ ਜਸਟਿਨ ਮੋਹਨ ਦੀ ਪਤਨੀ ਡੈਨਿਸ ਮੋਹਨ ਨੇ ਮਾਈਕਲ ਦੀ ਬੁਰੀ ਤਰ੍ਹਾਂ ਨੁਕਸਾਨੀ ਗਈ ਲਾ.ਸ਼ ਦੇਖੀ ਤੇ ਪੁਲਿਸ ਨੂੰ ਖ਼ਬਰ ਦਿੱਤੀ। ਹੱਤਿਆ ਦੇ ਕੁਝ ਘੰਟਿਆਂ ਬਾਅਦ ਹੀ ਹਥਿ.ਆਰਾਂ ਨਾਲ ਲੈਸ ਮੁਲਜ਼ਮ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਉਸ ਦੀ ਵੀਡੀਓ ਵੀ ਵਾਇਰਲ ਹੋਈ ਜਿਸ ਵਿਚ ਉਹ ਪਿਤਾ ਦਾ ਵੱਢਿਆ ਸਿਰ ਹੱਥ ਵਿਚ ਫੜ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਿਹਾ ਹੈ। ਬੁੱਧਵਾਰ ਤੜਕੇ ਜਾਰੀ ਕੀਤੇ ਗਏ ਅਦਾਲਤੀ ਦਸਤਾਵੇਜ਼ ਦੇ ਅਨੁਸਾਰ, ਮੋਹਨ ਨੂੰ ਕਤਲ, ਲਾਸ਼ ਨਾਲ ਦੁਰਵਿਹਾਰ ਕਰਨ ਦੇ ਦੋਸ਼ ਵਿਚ ਅਪਰਾਧ ਦੇ ਸਥਾਨ ਤੋਂ ਲਗਪਗ 100 ਮੀਲ ਦੂਰੀ ਤੋਂ ਹਿਰਾਸਤ ਵਿੱਚ ਲਿਆ ਗਿਆ।

error: Content is protected !!