ਦੂਜੀ ਵਾਰ ਮੰਮੀ-ਪਾਪਾ ਬਣਨ ਵਾਲੇ ਹਨ ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ, ਕੋਹਲੀ ਦੇ ਪੱਕੇ ਦੋਸਤ ਨੇ ਦੱਸੀ ਸਾਰੀ ਕਹਾਣੀ

ਦੂਜੀ ਵਾਰ ਮੰਮੀ-ਪਾਪਾ ਬਣਨ ਵਾਲੇ ਹਨ ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ, ਕੋਹਲੀ ਦੇ ਪੱਕੇ ਦੋਸਤ ਨੇ ਦੱਸੀ ਸਾਰੀ ਕਹਾਣੀ

ਮੁੰਬਈ (ਵੀਓਪੀ ਬਿਊਰੋ) : ਵਿਰਾਟ ਕੋਹਲੀ ਦੇ ਇੰਗਲੈਂਡ ਖਿਲਾਫ ਪਹਿਲੇ ਦੋ ਟੈਸਟ ਮੈਚ ਨਾ ਖੇਡਣ ਦਾ ਕਾਰਨ ਦੱਸਦੇ ਹੋਏ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਅਤੇ ਉਨ੍ਹਾਂ ਦੇ ਇਕ ਸਮੇਂ ਦੇ ਰਾਇਲ ਚੈਲੰਜਰ ਬੈਂਗਲੁਰੂ ਟੀਮ ਦੇ ਸਾਥੀ ਏਬੀ ਡਿਵਿਲੀਅਰਸ ਨੇ ਕਿਹਾ ਕਿ ਸਾਬਕਾ ਭਾਰਤੀ ਕਪਤਾਨ ਅਤੇ ਉਨ੍ਹਾਂ ਦੀ ਅਦਾਕਾਰਾ ਪਤਨੀ ਅਨੁਸ਼ਕਾ ਸ਼ਰਮਾ ਆਪਣੇ ਦੂਜੇ ਬੱਚੇ ਦੀ ਉਡੀਕ ਕਰ ਰਹੀ ਹੈ।

ਏਬੀ ਡਿਵਿਲੀਅਰਸ ਨੇ ਆਪਣੇ ਯੂਟਿਊਬ ਚੈਨਲ ‘ਤੇ ਇੱਕ ਵੀਡੀਓ ਵਿੱਚ ਕਿਹਾ, “ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਆਪਣੇ ਦੂਜੇ ਬੱਚੇ ਦੀ ਉਮੀਦ ਕਰ ਰਹੇ ਹਨ, ਇਸ ਲਈ ਵਿਰਾਟ ਕੋਹਲੀ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ।” ਵਿਰਾਟ ਅਤੇ ਅਨੁਸ਼ਕਾ ਦਾ ਵਿਆਹ 11 ਦਸੰਬਰ 2017 ਨੂੰ ਹੋਇਆ ਸੀ। ਉਨ੍ਹਾਂ ਦੇ ਪਹਿਲੇ ਬੱਚੇ – ਧੀ ਵਾਮਿਕਾ – ਦਾ ਜਨਮ 11 ਜਨਵਰੀ 2021 ਨੂੰ ਹੋਇਆ ਸੀ।

ਕੋਹਲੀ ਨੇ ਹੈਦਰਾਬਾਦ ‘ਚ ਸੀਰੀਜ਼ ਦੇ ਪਹਿਲੇ ਮੈਚ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਇੰਗਲੈਂਡ ਖਿਲਾਫ ਪਹਿਲੇ ਦੋ ਟੈਸਟ ਮੈਚਾਂ ‘ਚੋਂ ਆਪਣਾ ਨਾਂ ਵਾਪਸ ਲੈ ਲਿਆ ਸੀ ਅਤੇ ਕਪਤਾਨ ਰੋਹਿਤ ਸ਼ਰਮਾ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੂੰ ਸੂਚਿਤ ਕੀਤਾ ਸੀ ਕਿ ਉਹ ਆਪਣਾ ਨਾਂ ਵਾਪਸ ਲੈ ਰਿਹਾ ਹੈ।

 

error: Content is protected !!