ਜਲੰਧਰ : ਆਪਣੇ ਵਿਆਹ ਦਾ ਕਾਰਡ ਦੇਣ ਆਇਆ ਟਰੈਵਲ ਏਜੰਟ, ਬੰਦੂਕ ਦੇ ਜ਼ੋਰ ਉਤੇ ਵਿਆਹੀ ਔਰਤ ਨਾਲ ਕੀਤਾ ਬਲਾ.ਤਕਾਰ, ਜਾਂਦਿਆਂ ਧਮਕੀਆਂ ਦਿੰਦਾ ਬੋਲਿਆ-ਮੈਂ ਮੁੜ ਆਵਾਂਗਾ

ਜਲੰਧਰ : ਆਪਣੇ ਵਿਆਹ ਦਾ ਕਾਰਡ ਦੇਣ ਆਇਆ ਟਰੈਵਲ ਏਜੰਟ, ਬੰਦੂਕ ਦੇ ਜ਼ੋਰ ਉਤੇ ਵਿਆਹੀ ਔਰਤ ਨਾਲ ਕੀਤਾ ਬਲਾ.ਤਕਾਰ, ਜਾਂਦਿਆਂ ਧਮਕੀਆਂ ਦਿੰਦਾ ਬੋਲਿਆ-ਮੈਂ ਮੁੜ ਆਵਾਂਗਾ


ਵੀਓਪੀ ਬਿਊਰੋ, ਜਲੰਧਰ-ਜਲੰਧਰ ‘ਚ ਇਕ ਟਰੈਵਲ ਏਜੰਟ ਨੇ ਬੰਦੂਕ ਵਿਖਾ ਕੇ ਡਰਾ ਕੇ ਔਰਤ ਨਾਲ ਉਸੀ ਦੇ ਫਲੈਟ ਵਿਚ ਬਲਾ.ਤਕਾਰ ਕੀਤਾ। ਟਰੈਵਲ ਏਜੰਟ ਨਾਭਾ, ਪਟਿਆਲਾ ਤੋਂ ਆਇਆ ਸੀ। ਉਹ ਆਪਣੀ ਪੁਰਾਣੀ ਜਾਣ-ਪਛਾਣ ਦਾ ਫਾਇਦਾ ਉਠਾ ਕੇ ਔਰਤ ਦੇ ਘਰ ਦਾਖਲ ਹੋ ਗਿਆ। ਵਿਆਹੁਤਾ ਔਰਤ ਨੇ ਇਸ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਨੂੰ ਕੀਤੀ।ਇਸ ਤੋਂ ਬਾਅਦ ਮਹਿਲਾ ਥਾਣੇ ਦੀ ਜਾਂਚ ਅਫਸਰ ਨੇ ਵਿਆਹੁਤਾ ਦੇ ਬਿਆਨ ਦਰਜ ਕੀਤੇ ਹਨ। ਇਸ ਤੋਂ ਬਾਅਦ ਮੁਲਜ਼ਮ ਟਰੈਵਲ ਏਜੰਟ ਗੁਰਸਿਮਰਨ ਸਿੰਘ ਖਹਿਰਾ ਵਾਸੀ ਰਾਜਗੜ੍ਹ, ਨਾਭਾ (ਪਟਿਆਲਾ) ਖਿ਼ਲਾਫ਼ ਮਹਿਲਾ ਥਾਣੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਪੀੜਤ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਆਹ ਹੋ ਚੁੱਕਾ ਹੈ ਪਰ ਪਤੀ ਨਾਲ ਝਗੜਾ ਚੱਲ ਰਿਹਾ ਹੈ। ਕਿਸੇ ਜਾਣਕਾਰ ਜ਼ਰੀਏ ਉਹ ਇਮੀਗਰੇਸ਼ਨ ਕੰਪਨੀ ਦੇ ਮਾਲਕ ਗੁਰਸਿਮਰਨ ਸਿੰਘ ਖਹਿਰਾ ਨੂੰ ਮਿਲੀ ਸੀ। ਇਸ ਤੋਂ ਬਾਅਦ ਦੋਵਾਂ ਵਿਚ ਚੰਗੀ ਦੋਸਤੀ ਹੋ ਗਈ ਸੀ ਤੇ ਦੋਵਾਂ ਦਾ ਆਪਸ ਵਿਚ ਅਕਸਰ ਮਿਲਣਾ ਹੁੰਦਾ ਸੀ।


ਪੀੜਤ ਔਰਤ ਨੇ ਦੋਸ਼ ਲਾਇਆ ਕਿ ਗੁਰਸਿਮਰਨ ਸਿੰਘ ਨਾਲ ਗਲਬਾਤ ਵਿਚ ਪਤਾ ਚਲਿਆ ਕਿ ਉਸ ਦਾ ਕਿਸੇ ਹੋਰ ਕੁੜੀ ਨਾਲ ਰਿਸ਼ਤਾ ਹੋਇਆ ਹੈ। ਉਹ ਵਿਆਹ ਦਾ ਕਾਰਡ ਦੇਣ ਲਈ ਉਸ ਦੇ ਫਲੈਟ ਵਿਚ ਆ ਗਿਆ। ਫਲੈਟ ਵਿਚ ਉਸ ਦੀ ਨੌਕਰਾਣੀ ਤੇ ਬੱਚੀ ਵੀ ਮੌਜੂਦ ਸਨ। ਇਸ ਦੌਰਾਨ ਉਹ ਕਹਿਣ ਲੱਗਾ ਕਿ ਉਹ ਇਕੱਲੇ ਵਿਚ ਗੱਲ ਕਰਨਾ ਚਾਹੁੰਦਾ ਹੈ ਤੇ ਉਸ ਨੂੰ ਸਟੱਡੀ ਰੂਮ ਵਿਚ ਲੈ ਗਿਆ। ਇਸ ਦੌਰਾਨ ਗੱਲਬਾਤ ਕਰਦਿਆਂ ਉਸ ਨੇ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਵਿਰੋਧ ਕੀਤਾ ਤਾਂ ਉਸ ਨੇ ਪਿਸਤੌਲ ਕੱਢ ਲਿਆ ਤੇ ਡਰਾ ਧਮਕਾ ਕੇ ਉਸ ਨਾਲ ਬਲਾ.ਤਕਾਰ ਕੀਤਾ। ਜਾਂਦੇ ਹੋਏ ਮੁਲਜ਼ਮ ਨੇ ਧਮਕਾਉਂਦਿਆਂ ਕਿਹਾ ਕਿ ਕਿਸੇ ਨੂੰ ਦੱਸੀਂ ਨਾ। ਉਹ ਮੁੜ ਆਵੇਗਾ।

error: Content is protected !!