ਪੈਰਾਗਲਾਈਡਿੰਗ ਦੌਰਾਨ ਖੁੱਲ੍ਹ ਗਈ ਸੇਫਟੀ ਬੈਲਟ, 250 ਮੀਟਰ ਦੀ ਉਚਾਈ ਤੋਂ ਇਕ ਘਰ ਦੀ ਛੱਤ ਉਤੇ ਜਾ ਡਿੱਗੀ ਕੁੜੀ, ਹੋਈ ਦਰਦਨਾਕ ਮੌ.ਤ

ਪੈਰਾਗਲਾਈਡਿੰਗ ਦੌਰਾਨ ਖੁੱਲ੍ਹ ਗਈ ਸੇਫਟੀ ਬੈਲਟ, 250 ਮੀਟਰ ਦੀ ਉਚਾਈ ਤੋਂ ਇਕ ਘਰ ਦੀ ਛੱਤ ਉਤੇ ਜਾ ਡਿੱਗੀ ਕੁੜੀ, ਹੋਈ ਦਰਦਨਾਕ ਮੌ.ਤ


ਵੀਓਪੀ ਬਿਊਰੋ, ਨੈਸ਼ਨਲ-ਪੈਰਾਗਲਾਈਡਰ ਤੋਂ ਡਿੱਗਣ ਕਾਰਨ ਤੇਲੰਗਾਨਾ ਦੀ ਇੱਕ ਲੜਕੀ ਦੀ ਮੌ.ਤ ਹੋ ਗਈ। ਇਹ ਹਾਦਸਾ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੀ ਪੈਰਾਗਲਾਈਡਰ ਦੀ ਸੇਫਟੀ ਬੈਲਟ ਖੁੱਲ੍ਹ ਗਈ, ਜਿਸ ਕਾਰਨ ਉਹ ਕਰੀਬ 250 ਮੀਟਰ ਦੀ ਉਚਾਈ ਤੋਂ ਡਿੱਗ ਗਈ।


ਪੈਰਾਗਲਾਈਡਰ ਤੋਂ ਡਿੱਗਣ ਤੋਂ ਬਾਅਦ ਉਹ ਇਕ ਘਰ ਦੀ ਛੱਤ ‘ਤੇ ਡਿੱਗ ਗਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ। ਲੜਕੀ ਦੀ ਮੌ.ਤ ਤੋਂ ਬਾਅਦ ਦੋਭੀ ਪੈਰਾਗਲਾਈਡਿੰਗ ਸਾਈਟ ‘ਤੇ ਅਗਲੇ ਹੁਕਮਾਂ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ। ਪੁਲਿਸ ਨੇ ਪੈਰਾਗਲਾਈਡਰ ਦੇ ਪਾਇਲਟ ਨੂੰ ਗ੍ਰਿਫ.ਤਾਰ ਕਰ ਲਿਆ ਹੈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਪਾਇਲਟ ਬੱਚੀ ‘ਤੇ ਸੇਫਟੀ ਬੈਲਟ ਠੀਕ ਤਰ੍ਹਾਂ ਨਾਲ ਨਹੀਂ ਲਗਾ ਸਕਿਆ।


ਕੁੱਲੂ ਟੂਰਿਜ਼ਮ ਅਧਿਕਾਰੀ ਸੁਨੈਨਾ ਸ਼ਰਮਾ ਨੇ ਕਿਹਾ ਕਿ ਸਪੱਸ਼ਟ ਹੈ ਕਿ ਇਹ ਹਾਦਸਾ ਮਨੁੱਖੀ ਗਲਤੀ ਕਾਰਨ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਪੈਰਾਗਲਾਈਡਿੰਗ ਲਈ ਜਗ੍ਹਾ ਅਤੇ ਉਪਕਰਨ ਠੀਕ ਸਨ, ਪਾਇਲਟ ਰਜਿਸਟਰਡ ਸੀ ਅਤੇ ਮੌਸਮ ਸਬੰਧੀ ਕੋਈ ਸਮੱਸਿਆ ਨਹੀਂ ਸੀ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਪੈਰਾਗਲਾਈਡਿੰਗ ਗਤੀਵਿਧੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਪਾਇਲਟ ਨੂੰ ਗ੍ਰਿਫ਼.ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਮੈਜਿਸਟ੍ਰੇਟ ਜਾਂਚ ਕਰਵਾਉਣ ਦੇ ਹੁਕਮ ਵੀ ਦਿਤੇ ਗਏ ਹਨ।
ਮ੍ਰਿਤਕ ਲੜਕੀ ਦੀ ਪਛਾਣ 26 ਸਾਲਾ ਨਵਿਆ ਵਜੋਂ ਹੋਈ ਹੈ। ਉਹ ਆਪਣੇ ਪਤੀ ਨਾਲ ਤੇਲੰਗਾਨਾ ਵਿਖੇ ਰਹਿੰਦੀ ਸੀ। ਉਹ ਇੱਥੇ ਆਪਣੇ ਪਤੀ ਨਾਲ ਘੁੰਮਣ ਆਈ ਸੀ। ਇਸ ਦੌਰਾਨ ਉਸ ਨੇ ਪੈਰਾਗਲਾਈਡਿੰਗ ਕਰਨ ਬਾਰੇ ਸੋਚਿਆ ਪਰ ਉਸ ਨੂੰ ਪਤਾ ਨਹੀਂ ਸੀ ਕਿ ਇਹ ਹਾਦਸਾ ਉਸ ਨਾਲ ਵਾਪਰੇਗਾ?

error: Content is protected !!